ਨੌਜਵਾਨ ਪੀੜੀ ਨੂੰ ਆਪਣੇ ਗੀਤ ਰਾਹੀਂ ਸੁਨੇਹਾ ਦੇ ਰਿਹਾ ਪੰਜਾਬ ਪੁਲਿਸ ਦਾ ਇਹ ਮੁਲਾਜ਼ਮ - ਪੰਜਾਬ ਵਿੱਚ ਨਸ਼ਾ
ਅੰਮ੍ਰਿਤਸਰ: ਸੂਬੇ ਵਿੱਚੋਂ ਨਸ਼ੇ ਦਾ ਖ਼ਾਤਮਾ ਕਰਨ ਲਈ ਜਿੱਥੇ ਪੰਜਾਬ ਪੁਲਿਸ ਕਈ ਉਪਰਾਲੇ ਕਰ ਰਹੀ ਹੈ, ਉੱਥੇ ਹੀ ਥਾਣਾ ਕੋਤਵਾਲੀ ਵਿੱਚ ਬਤੌਰ ਏਐਸਆਈ ਤਾਇਨਾਤ ਕੁਲਬੀਰ ਸਿੰਘ ਨੇ ਆਪਣੇ ਗਾਣੇ 'ਕੋਈ ਰੋਕੋ' ਰਾਹੀਂ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਹੰਭਲਾ ਮਾਰਿਆ ਹੈ। ਕੁਲਬੀਰ ਸਿੰਘ ਦੇ ਗਾਣੇ ਦਾ ਪੋਸਟਰ ਡੀਸੀਪੀ ਜਗਮੋਹਣ ਸਿੰਘ ਦੀ ਮੌਜੂਦਗੀ ਵਿੱਚ ਜਾਰੀ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਕੁਲਬੀਰ ਸਿੰਘ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਪ੍ਰਤੀ ਜਾਗਰੂਕ ਕਰਨ ਲਈ ਇੱਕ ਗਾਣਾ ਕੱਢ ਚੁੱਕੇ ਹਨ।