ਅੰਮ੍ਰਿਤਸਰ ਦੇ ਪੇਪਰ ਆਰਟਿਸਟ ਨੇ ਬਣਾਇਆ ਟਰੈਕਟਰ ਮਾਰਚ ਨੂੰ ਦਰਸਾਉਂਦਾ ਮਾਡਲ - ਟਰੈਕਟਰ ਮਾਰਚ ਨੂੰ ਦਰਸਾਉਂਦਾ ਮਾਡਲ
ਅੰਮ੍ਰਿਤਸਰ: ਪੇਪਰ ਆਰਟਿਸਟ ਗੁਰਪ੍ਰੀਤ ਨੇ ਕਿਸਾਨਾਂ ਦੇ ਹੱਕਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਦਰਸਾਉਂਦਾ ਕਾਗਜ ਰਾਹੀਂ ਮਾਡਲ ਤਿਆਰ ਕੀਤਾ ਹੈ, ਇਹ ਮਾਡਲ ਉਨ੍ਹਾਂ ਵੱਲੋਂ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕੀਤਾ ਗਿਆ ਹੈ। ਕਾਗਜ ਦੁਆਰਾ ਤਿਆਰ ਕੀਤੇ ਗਏ ਮਾਡਲ ’ਚ ਦਿਖਾਇਆ ਗਿਆ ਹੈ ਕਿ ਦਿੱਲੀ ਵਿਖੇ ਹੋਣ ਵਾਲਾ ਟਰੈਕਟਰ ਮਾਰਚ ਸ਼ਾਂਤੀਮਈ ਰਹੇਗਾ। ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਤਿਆਰ ਕੀਤਾ ਗਿਆ ਮਾਡਲ ਕਿਸਾਨੀ ਸੰਘਰਸ਼ ਨੂੰ ਸਪਰਪਿਤ ਕੀਤਾ ਗਿਆ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਗਣਤੰਤਰ ਦਿਵਸ ਦਾ ਦਿਨ ਇਤਿਹਾਸਕ ਦਿਨ ਹੈ ਸੋ, ਸਰਕਾਰ ਨੂੰ ਖੇਤੀ ਕਾਨੂੰਨਾਂ ਰੱਦ ਕਰਕੇ ਇਸ ਦਿਨ ਨੂੰ ਹੋਰ ਇਤਿਹਾਸਕ ਬਣਾਉਣਾ ਚਾਹੀਦਾ ਹੈ।