VIDEO: ਬੇਸ਼ੱਕ ਚੋਣ ਹਾਰ ਗਏ ਵੜਿੰਗ, ਪਰ ਸ਼ਾਇਰੀ ਤੇ ਮੁਹੱਬਤ ਨਾਲ ਜਿੱਤ ਰਹੇ ਲੋਕਾਂ ਦਾ ਦਿਲ - punjabi news
ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੀ ਹਾਰ ਤੋਂ ਬਾਅਦ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਰਾਜਾ ਵੜਿੰਗ ਨੇ ਫੇਸਬੁਕ ਦੇ ਪੇਜ ਰਾਹੀਂ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਸ਼ਤਰੰਜ ਦੀਆਂ ਚਾਲਾਂ ਦਾ ਫਿਕਰ ਉਹਨਾਂ ਨੂੰ ਹੁੰਦਾ ਜੋ ਸਿਆਸਤ ਕਰਦੇ ਆ, ਮੈਂ ਤਾਂ ਮੁਹੱਬਤ ਦਾ ਖਿਡਾਰੀ ਹਾਂ ਨਾ ਜਿੱਤ ਦਾ ਫਿਕਰ ਨਾ ਹਾਰ ਦਾ।" ਵੜਿੰਗ ਵੱਲੋਂ ਪੋਸਟ ਕੀਤੀ ਗਈ ਇਸ ਵੀਡੀਓ ਵਿੱਚ ਉਨ੍ਹਾਂ ਦੀ ਧੀ ਮਸਤੀ ਕਰਦੀ ਨਜ਼ਰ ਆ ਰਹੀ ਹੈ।