ਲੰਗਰ ਉੱਤੇ ਲੱਗੀ ਜੀ ਐਸ ਟੀ ਦੀ ਰਕਮ SGPC ਨੂੰ ਵਾਪਸ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਉੱਤੇ ਲੱਗਣ ਵਾਲੀ ਜੀ ਐਸ ਟੀ ਦੀ 67 ਲੱਖ ਰੁਪਏ ਦੀ ਰਕਮ ਕੇਂਦਰ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੂੰ ਵਾਪਸ ਕਰ ਦਿੱਤੀ ਹੈ। ਐਸਜੀਪੀਸੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਦਾ ਕਹਿਣਾ ਹੈ ਕਿ ਇਹ ਰਕਮ ਜੋ ਕਿ ਜੀਐਸਟੀ ਦੇ ਰੂਪ ਵਿੱਚ ਲੰਗਰ ਉੱਤੇ ਲਗਦੀ ਸੀ, ਉਸ ਦਾ 67 ਲੱਖ ਰੁਪਏ ਦਾ ਭੁਗਤਾਨ ਅੱਜ ਐਸਜੀ ਪੀਸੀ ਨੂੰ ਕਰ ਦਿੱਤਾ ਗਿਆ ਹੈ। ਇਹ ਰਕਮ ਸਮਾਜ ਦੀ ਬੇਹਤਰੀ ਲਈ ਖ਼ਰਚ ਕੀਤੀ ਜੇਵੇਗੀ।