ਫ਼ਿਰੋਜ਼ਪੁਰ 'ਚ ਅਮੋਨਿਆ ਗੈਸ ਹੋਈ ਲੀਕ, ਲੋਕਾਂ ਨੂੰ ਆ ਰਹੀ ਸਾਹ ਲੈਣ 'ਚ ਦਿੱਕਤ - ਫ਼ਿਰੋਜ਼ਪੁਰ 'ਚ ਅਮੋਨਿਆ ਗੈਸ ਹੋਈ ਲੀਕ
ਫਿਰੋਜ਼ਪੁਰ: ਸਥਾਨਕ ਬਗਦਾਦੀ ਗੇਟ ਦੇ ਨੇੜੇ ਕੋਲਡ ਸਟੋਰਜ ਤੋਂ ਅਮੋਨਿਆ ਗੈਸ ਲੀਕ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਅਜੇ ਤੱਕ ਇਸ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਸਥਾਨਕ ਵਸਨੀਕਾਂ ਨੂੰ ਅੱਖਾਂ 'ਚ ਜਲਨ ਤੇ ਸਾਹ ਲੈਣ 'ਚ ਦਿੱਕਤ ਹੋ ਰਹੀ ਹੈ। ਪੁਲਿਸ ਪ੍ਰਸ਼ਾਸਨ ਤੇ ਫਾਇਰ ਬ੍ਰਿਗੇਡ ਮੌਕੇ 'ਤੇ ਪੁੱਜ ਗਏ ਹਨ। ਇਸ ਬਾਰੇ ਗੱਲ ਕਰਦੇ ਹੋਏ ਏਐਸਪੀ ਨੇ ਦੱਸਿਆ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਤੇ ਉਨ੍ਹਾਂ ਨੇ ਕਿਹਾ ਬਾਕੀ ਜਾਂਚ ਕੀਤੀ ਜਾ ਰਹੀ ਹੈ।