ਪੰਜਾਬ

punjab

ETV Bharat / videos

ਭਿਆਨਕ ਸੜਕ ਹਾਦਸੇ ‘ਚ ਐਂਬੂਲੈਂਸ ਚਾਲਕ ਦੀ ਮੌਤ - ਟਰੱਕ ਪੁਲਿਸ ਦੇ ਕਬਜ਼ੇ ’ਚ

By

Published : May 7, 2021, 9:37 AM IST

ਖੰਨਾ: ਖੰਨਾ ਜੀਟੀ ਰੋਡ ’ਤੇ ਖੜੇ ਪਾਣੀ ਵਾਲੇ ਟਰੱਕ ’ਚ ਪਿੱਛੋਂ ਐਬੂਲੈਂਸ ਵੱਜਣ ਨਾਲ ਐਬੂਲੈਂਸ ਚਾਲਕ ਦੀ ਮੌਤ ਹੋ ਗਈ ਹੈ। ਮ੍ਰਿਤਕ ਡਰਾਈਵਰ ਦੀ ਪਹਿਚਾਣ ਕੈਲਾਸ਼ ਚੰਦ, ਵਾਸੀ ਵਜ਼ੀਰਾਬਾਦ ਦਿੱਲੀ ਵੱਜੋਂ ਹੋਈ ਹੈ ਜਦਕਿ ਉਸਦੇ ਨਾਲ ਬੈਠਾ ਕੰਡਕਟਰ ਸੰਜੀਵ ਕੁਮਾਰ ਦਾ ਬਚਾਅ ਰਿਹਾ।ਮਾਮਲੇ ਦੀ ਜਾਣਕਾਰੀ ਦਿੰਦੇ ਥਾਣਾ ਸਦਰ ਦੇ ਏਐੱਸਆਈ ਹਰਜਿੰਦਰ ਸਿੰਘ ਭੈਣੀ ਨੇ ਦੱਸਿਆ ਕਿ ਕੰਡਕਟਰ ਸੰਜੀਵ ਕੁਮਾਰ ਦੇ ਬਿਆਨਾਂ ’ਤੇ ਟਰੱਕ ਚਾਲਕ ਜਸਪਾਲ ਸਿੰਘ ਵਾਸੀ ਸੈਦਪੁਰਾ ਥਾਣਾ ਸਰਹਿੰਦ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਖ਼ਿਲਾਫ਼ ਧਾਰਾ 283, 304ਏ, 427 ਅਧੀਨ ਥਾਣਾ ਸਦਰ ਖੰਨਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਪੁਲਿਸ ਨੇ ਦੱਸਿਆ ਕਿ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ ਤੇ ਉਸਦਾ ਟਰੱਕ ਪੁਲਿਸ ਦੇ ਕਬਜ਼ੇ ’ਚ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ABOUT THE AUTHOR

...view details