ਅੰਬਿਕਾ ਸੋਨੀ ਨੇ ਆਰਮਡ ਫ਼ੋਰਸਿਜ਼ ਪ੍ਰਿਪੇਟਰੀ ਇੰਸਟੀਚਿਊਟ ਲਈ ਦਿੱਤੀ ਜ਼ਮੀਨ ਦਾ ਕੀਤਾ ਦੌਰਾ - ਹੁਸ਼ਿਆਰਪੁਰ ਦੀ ਖ਼ਬਰ
ਹੁਸ਼ਿਆਰਪੁਰ ਵਿੱਚ ਦੂਸਰਾ ਆਰਮਡ ਫ਼ੋਰਸਿਜ਼ ਪ੍ਰਿਪੇਟਰੀ ਇੰਸਟੀਚਿਊਟ ਬਣਾਉਣ ਲਈ ਦਿੱਤੀ ਗਈ ਜ਼ਮੀਨ ਦਾ ਅੰਬਿਕਾ ਸੋਨੀ ਨੇ ਦੌਰਾ ਕੀਤਾ। ਇਸ ਇੰਸਟੀਚਿਊਟ ਨੂੰ ਅੰਬਿਕਾ ਸੋਨੀ ਨੇ ਆਪਣੇ ਸੁਹਰੇ ਪਰਿਵਾਰ ਦੀ 10 ਏਕੜ ਜ਼ਮੀਨ ਦੇਣ ਦਾ ਵਾਅਦਾ ਕੀਤੀ ਸੀ। ਅੰਬਿਕਾ ਸੋਨੀ ਨੇ ਕਿਹਾ ਕਿ ਇਸ ਇੰਸਟੀਚਿਊਟ ਦਾ ਫ਼ਾਇਦਾ ਪੰਜਾਬ ਦੇ ਨਾਲ ਲਗਦੇ ਜ਼ਿਲ੍ਹਿਆ ਨੂੰ ਵੀ ਹੋਵੇਗਾ। ਆਰਮਡ ਫੋਰਸਿਜ਼ ਪ੍ਰਿਪੇਟਰੀ ਇੰਸਟੀਚਿਊਟ ਦਾ ਨਾਂਅ ਸਸੁਰ ਸਰਦਾਰ ਬਹਾਦਰ ਅਮੀਚੰਦ ਸੋਨੇ ਰੱਖਿਆ ਜਾਵੇਗਾ।