9 ਤਰੀਕ ਨੂੰ ਜ਼ਰੂਰ ਹੱਲ ਹੋਵੇਗਾ ਖੇਤੀ ਕਾਨੂੰਨਾਂ ਦਾ ਮਸਲਾ: ਸਾਂਪਲਾ
ਜਲੰਧਰ: ਖੇਤੀ ਕਾਨੂੰਨਾਂ ਦਾ ਮਸਲਾ ਕੇਂਦਰ ਸਰਕਾਰ 9 ਤਰੀਕ ਨੂੰ ਕਿਸਾਨਾਂ ਨਾਲ ਮੀਟਿੰਗ ਵਿੱਚ ਜ਼ਰੂਰ ਹੱਲ ਕਰ ਦੇਵੇਗੀ। ਇਹ ਉਮੀਦ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਸ਼ਹਿਰ ਦੇ ਇੰਦਰਪ੍ਰਸਥ ਹੋਟਲ ਵਿੱਚ ਸੋਮਵਾਰ ਬਾਬਾ ਸਾਹਿਬ ਡਾ. ਬੀ.ਆਰ. ਅੰਬੇਦਕਰ ਨੂੰ ਪ੍ਰੀਨਿਰਵਾਣ ਦਿਵਸ ਮੌਕੇ ਸ਼ਰਧਾ ਦੇ ਫੁੱਲ ਭੇਂਟ ਕਰਨ ਦੌਰਾਨ ਕਹੇ। ਸਾਬਕਾ ਮੰਤਰੀ ਨੇ ਕਿਹਾ ਕਿ ਉਹ ਅੱਜ ਬਾਬਾ ਸਾਹਿਬ ਡਾ. ਅੰਬੇਦਕਰ ਨੂੰ ਸ਼ਰਧਾਂਜਲੀ ਦੇਣ ਲਈ ਇਥੇ ਪੁੱਜੇ ਹਨ ਕਿਉਂਕਿ ਉਨ੍ਹਾਂ ਦੀ ਬਦੌਲਤ ਹੀ ਉਹ ਇਥੇ ਪੁੱਜੇ ਹਨ। ਸਕਾਲਰਸ਼ਿਪ ਘੁਟਾਲੇ ਵਿੱਚ ਮੰਤਰੀ ਧਰਮਸੋਤ ਦੀ ਬਰਖਾਸਤਗੀ ਦੀ ਮੰਗ ਕਰ ਰਹੇ ਡਾ. ਅੰਬੇਦਕਰ ਵਿਚਾਰ ਮੰਚ ਵੱਲੋਂ ਕਰਵਾਏ ਸਮਾਗਮ ਵਿੱਚ ਸਾਬਕਾ ਕੇਂਦਰੀ ਦਾ ਮੁੰਡਾ ਆਸ਼ੂ ਸਾਂਪਲਾ ਅਤੇ ਦਿੱਲੀ ਯੂਨੀਵਰਸਿਟੀ ਦੇ ਡਾ. ਰਾਜ ਕੁਮਾਰ ਵਾਲੀਆ ਵੀ ਉਨ੍ਹਾਂ ਨਾਲ ਸਨ।