ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਨੀਦਰਲੈਂਡ ਦੇ ਅੰਬੈਸਡਰ - ਨੀਦਰਲੈਂਡ
ਅੰਮ੍ਰਿਤਸਰ: ਨੀਦਰਲੈਂਡ ਦੇ ਅੰਬੈਸਡਰ(Ambassador) ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ। ਇਸ ਮੌਕੇ ਅੰਬੈਸਡਰ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ (Sri Darbar Sahib) ਪਹੁੰਚ ਕੇ ਅਲੱਗ ਹੀ ਮਹਿਸੂਸ ਹੋਇਆ ਹੈ। ਉਨ੍ਹਾਂ ਨੇ ਲੰਗਰ ਘਰ ਵੇਖ ਕੇ ਕਿਹਾ ਹੈ ਕਿ ਉਨ੍ਹਾਂ ਨੂੰ ਇਕ ਅਲੱਗ ਅਨੁਭਵ ਹੋਇਆ। ਉਨ੍ਹਾਂ ਨੇ ਕਿਹਾ ਹੈ ਕਿ ਮੈ ਮਾਣ ਮਹਿਸੂਸ ਕਰ ਰਿਹਾ ਹਾਂ ਕਿ ਮੈਨੂੰ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਦਰਬਾਰ ਸਾਹਿਬ ਆਉਣ ਤੋਂ ਬਾਅਦ ਮੈਨੂੰ ਇਕ ਵੱਖਰੀ ਕਿਸਮ ਦਾ ਅਨੁਭਵ ਹੋਇਆ ਹੈ।