ਆਬਕਾਰੀ ਸੁਧਾਰ ਕਮੇਟੀ ਬਣਾਉਣ 'ਤੇ ਅਮਨ ਅਰੋੜਾ ਨੇ ਕੈਪਟਨ 'ਤੇ ਸਾਧਿਆ ਨਿਸ਼ਾਨਾ - Excise and Taxation Department punjab
ਚੰਡੀਗੜ੍ਹ: ਨਜਾਇਜ਼ ਸ਼ਰਾਬ ਕਾਰੋਬਾਰ ਦੇ ਮਾਮਲੇ ਵਿੱਚ ਮੁੱਖ ਮੰਤਰੀ ਕੈਪਟਨ ਵੱਲੋਂ ਬਣਾਈ ਆਬਕਾਰੀ ਸੁਧਾਰ ਕਮੇਟੀ ਬਾਰੇ ਬੋਲਦਿਆ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕੈਪਟਨ ਨੇ ਇਹ ਮੰਨ ਲਿਆ ਹੈ ਕਿ ਉਨ੍ਹਾਂ ਤੋਂ ਇਹ ਵਿਭਾਗ ਸਹੀ ਤਰੀਕੇ ਨਾਲ ਨਹੀਂ ਸੰਭਲ ਰਿਹਾ। ਇਸੇ ਕਰਕੇ ਦੂਸਰੇ ਮੰਤਰੀਆਂ ਅਤੇ ਅਫਸਰਾਂ ਨੂੰ ਸ਼ਾਮਲ ਕਰਕੇ ਇਹ ਕਮੇਟੀ ਬਣਾਈ ਗਈ ਹੈ। ਇਸ ਦੇ ਨਾਲ ਹੀ ਅਰੋੜਾ ਨੇ ਕਿਹਾ ਇਸੇ ਤਰਜ 'ਤੇ ਕੈਪਟਨ ਨੂੰ ਬਿਜਲੀ ਅਤੇ ਖੇਤੀਬਾੜੀ ਵਿਭਾਗ ਵਿੱਚ ਵੀ ਇਸੇ ਤਰ੍ਹਾਂ ਦੀਆਂ ਕਮੇਟੀਆਂ ਬਣਾਉਣੀਆਂ ਚਾਹੀਦੀਆਂ ਹਨ। ਤਾਂ ਜੋ ਇਨ੍ਹਾਂ ਵਿਭਾਗਾਂ ਵਿੱਚ ਹੋਏ ਘੁਟਾਲੇ ਦਾ ਸੱਚ ਸਾਹਮਣੇ ਆ ਸਕੇ।