ਕੈਪਟਨ ਅਮਰਿੰਦਰ ਨੂੰ ਝੂਠ ਬੋਲਣ ਦਾ ਮਿਲੇ ਗਿੰਨੀਜ਼ ਵਰਲਡ ਰਿਕਾਰਡ ਅਵਾਰਡ: ਅਮਨ ਅਰੋੜਾ - ਕੈਪਟਨ ਅਮਰਿੰਦਰ ਨੂੰ ਝੂਠ ਬੋਲਣ ਦਾ ਮਿਲੇ ਗਿੰਨੀਜ਼ ਵਰਲਡ ਰਿਕਾਰਡ ਅਵਾਰਡ
ਬੀਤੀ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਲੀ ਦੇ ਵਿੱਚ ਕੀਤੀ ਰੈਲੀਆਂ ਦੌਰਾਨ ਕੀਤੇ ਵਾਅਦੀਆਂ ਨੂੰ ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਮੁਖ ਮੰਤਰੀ 'ਤੇ ਤੰਜ ਕਸਿਆ। ਅਮਨ ਕਿਹਾ ਕਿ ਜੇ ਕਿਸੇ ਨੂੰ ਝੂਠੇ ਲਾਰੇ ਲਾਉਣ 'ਤੇ ਝੂਠ ਬੋਲਣ ਦਾ ਅਵਾਰਡ ਮਿਲੇ ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲੇ ਨੰਬਰ 'ਤੇ ਆਉਣਗੇ। ਉਨ੍ਹਾਂ ਕਿਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤਾਂ ਝੂਠ ਬੋਲਣ ਦਾ ਵਿਸ਼ਵ ਅਵਾਰਡ ਮਿਲਣਾ ਚਾਹਿਦਾ ਹੈ। ਜ਼ਿਕਰਯੋਗ ਹੈ ਕਿ ਦਿੱਲੀ ਵਿੱਚ 8 ਫ਼ਰਵਰੀ ਨੂੰ ਹੋਣ ਜਾ ਰਿਹਾ ਚੋਣਾਂ ਵਿੱਚ ਪੰਜਾਬ ਦੇ ਮੁਖ ਮੰਤਰੀ ਨੇ ਚੋਣਾਂ ਪ੍ਰਚਾਰ ਦੌਰਾਨ ਪੰਜਾਬ ਦਾ ਜ਼ਿਕਰ ਕੀਤਾ ਸੀ। ਇਨ੍ਹਾਂ ਬੋਲਾਂ ਨੂੰ ਆਮ ਆਦਮੀ ਪਾਰਟੀ ਨੇ ਕੋਰਾ ਝੂਠ ਦੱਸਦਿਆਂ ਕਿਹਾ ਕਿ ਨਾ ਤਾਂ ਸੂਬੇ ਦੇ ਲੋਕਾਂ ਨੂੰ ਰੋਜ਼ਗਾਰ ਮਿਲੀਆ ਨਾ ਤੇ ਨਾ ਹੀ ਪੰਜਾਬ ਦੀ ਹਾਲਤ ਚੰਗੀ ਹੋਈ ਹੈ। ਹਾਲ ਇਹ ਹੈ ਕਿ ਕਈ ਸਕੂਲ ਬੰਦ ਹੋਣ ਕੰਡੇ ਪਹੁੰਚ ਚੁੱਕੇ ਹਨ।