ਸਿਹਤ ਸਹੂਲਤਾਂ ਦੇ ਖੋਖਲੇ ਦਾਅਵੇ ਕਰ ਰਹੀ ਹੈ ਕਾਂਗਰਸ ਸਰਕਾਰ: ਅਰੋੜਾ - ਆਪ ਆਦਮੀ ਪਾਰਟੀ ਪੰਜਾਬ
ਪੰਜਾਬ ਸਰਕਾਰ ਦੇ ਕੋਰੋਨਾ ਨਾਲ ਲੜਨ ਦੇ ਦਾਅਵਿਆਂ ਨੂੰ ਖੋਖਲਾ ਦੱਸਦਿਆਂ ਆਪ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਹਜ਼ੂਰ ਸਾਹਿਬ ਤੋਂ ਲਿਆਂਦੇ ਸ਼ਰਧਾਲੂਆਂ ਦਾ ਚੈਕਅੱਪ ਕੀਤੇ ਬਿਨਾ ਘਰ ਤੌਰ ਦੇਣਾ ਇਹ ਇੱਕ ਗੰਭੀਰ ਮੁੱਦਾ ਹੈ। ਉਨ੍ਹਾਂ ਨੇ ਕਿਹਾ ਇਸ ਨਾਲ ਕੈਪਟਨ ਸਰਕਾਰ ਦੀ ਸੰਜੀਦਗੀ ਦਾ ਅੰਦਾਜਾ ਭਲੀਭਾਂਤ ਲਗਾਇਆ ਜਾ ਸਕਦਾ ਹੈ। ਇਸ ਨਾਲ ਮੈਡੀਕਲ ਪ੍ਰੋਟੋਕੋਲ ਦੀ ਬਹੁਤ ਵੱਡੀ ਉਲੰਘਣਾ ਹੋਈ ਹੈ।