ਸਿੱਧੂ ਦਾ ਚੈਨਲ ਰਾਹੀਂ ਲੋਕਾਂ ਨਾਲ ਜੁੜਨ ਦਾ ਵਿੱਲਖਣ ਢੰਗ: ਅਮਨ ਅਰੋੜਾ - ਜਿੱਤੇਗਾ ਪੰਜਾਬ
ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਨਵਜੋਤ ਸਿੰਘ ਸਿੱਧੂ ਵਲੋਂ ਸ਼ੁਰੂ ਕਰ ਜਾ ਰਹੇ "ਜਿੱਤੇਗਾ ਪੰਜਾਬ" ਯੂ-ਟਿਊਬ ਚੈਨਲ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਲੋਕਾਂ ਨਾਲ ਜੁੜਣ ਲਈ ਇੱਕ ਵਿੱਲਖਣ ਰਾਹ ਲੱਭਿਆ ਹੈ। ਉਨ੍ਹਾਂ ਨੇ ਕਿਹਾ ਕਿ ਚੈਨਲ ਦੇ ਨਾਂਅ "ਜਿੱਤੇਗਾ ਪੰਜਾਬ" ਤੋਂ ਸਪੱਸ਼ਟ ਹੋ ਰਿਹਾ ਹੈ ਕਿ ਭਾਵੇਂ ਪੰਜਾਬ ਵਿੱਚ ਕਾਂਗਰਸ ਰਹੀ ਹੈ ਜਾਂ ਅਕਾਲੀ ਦਲ, ਪੰਜਾਬ ਵਿੱਚ ਮੱਸਲੇ ਹਮੇਸ਼ਾ ਹਾਰਦੇ ਰਹੇ ਹਨ ਤੇ ਸਿਰਫ਼ ਪਾਰਟੀਆਂ ਦੇ ਨੇਤਾ ਜਿੱਤਦੇ ਰਹੇ ਹਨ। ਸੋ ਲੋੜ ਹੈ ਕਿ ਪੰਜਾਬ ਦੇ ਮੁੱਦੇ ਜਿੱਤਣ, ਨਾ ਕਿ ਪਾਰਟੀ ਜਾਂ ਪਾਰਟੀ ਦੇ ਨੇਤਾ।
Last Updated : Mar 14, 2020, 3:45 PM IST