ਇੰਤਕਾਲ ਦਾ ਰੇਟ ਵਧਾਉਣਾ ਪੰਜਾਬ ਸਰਕਾਰ ਦਾ ਮਾਰੂ ਫ਼ੈਸਲਾ: ਅਰੋੜਾ
ਚੰਡੀਗੜ੍ਹ: ਪੰਜਾਬ ਕੈਬਿਨੇਟ ਦੀ ਹੋ ਰਹੀ ਵਰਚੁਅਲ ਮੀਟਿੰਗ ਵਿੱਚ ਕੈਬਿਨੇਟ ਨੇ ਇੰਤਕਾਲ ਦੀ ਫ਼ੀਸ ਨੂੰ 300 ਤੋਂ ਵਧਾ ਕੇ 600 ਕਰ ਦਿੱਤਾ ਹੈ। ਸਰਕਾਰ ਦਾ ਦਾਅਵਾ ਹੈ ਕਿ ਇਸ ਨਾਲ ਸੂਬੇ ਦੇ ਖ਼ਜ਼ਾਨੇ ਨੂੰ 10 ਕਰੋੜ ਦੀ ਮਾਲੀ ਮਦਦ ਮਿਲੇਗੀ। ਇਸ ਫ਼ੈਸਲੇ ਨੂੰ ਆਦਮੀ ਪਾਰਟੀ ਦੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਪੰਜਾਬ ਮਾਰੂ ਫ਼ੈਸਲਾ ਕਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ 10 ਕਰੋੜ ਲਈ ਪੰਜਾਬ ਦੇ ਲੋਕਾਂ 'ਤੇ ਵਾਧੂ ਬੋਝ ਪਾ ਦਿੱਤਾ ਜਦੋਂ ਕਿ ਸਰਕਾਰ ਨੇ 750 ਕਰੋੜ ਸ਼ਰਾਬ ਦੇ ਠੇਕੇਦਾਰਾਂ ਅਤੇ 250 ਕਰੋੜ ਮਾਇਨਿੰਗ ਦੇ ਠੇਕੇਦਾਰ ਦਾ ਮਾਫ਼ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਨਿੰਦਣਯੋਗ ਫ਼ੈਸਲਾ ਹੈ।
Last Updated : Jul 8, 2020, 8:34 PM IST