ਐਸ.ਸੀ-ਐਸ.ਟੀ/ਬੀਸੀ ਦੀਆਂ ਡੇਢ ਦਰਜਨ ਦੇ ਕਰੀਬ ਦਲਿਤ ਜਥੇਬੰਦੀਆਂ ਨੇ ਕੀਤਾ ਗੱਠਜੋੜ
ਅਲਾਇੰਸ ਐਸ.ਸੀ/ ਐਸ.ਟੀ/ਬੀ.ਸੀ ਆਰਗਨਾਈਜ਼ੇਸ਼ਨ ਪੰਜਾਬ ਵੱਲੋਂ ਬਣਾਏ ਗਈਆਂ ਡੇਢ ਦਰਜਨ ਵੱਖ- ਵੱਖ ਜਥੇਬੰਦੀਆਂ ਦੇ ਬਣੇ ਸੰਗਠਨ ਨੇ ਐਲਾਨ ਕੀਤਾ ਹੈ ਕਿ ਸੱਤਾ ਤੋਂ ਆਉਣ ਤੋਂ ਪਹਿਲਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਦਲਿਤਾਂ ਨਾਲ ਬਹੁਤ ਵਾਅਦੇ ਕੀਤੇ ਸੀ ਤੇ ਉਹ ਯਾਦ ਕਰਵਾਉਣ ਲਈ ਅਲਾਇੰਸ ਵੱਲੋਂ ਪੰਜਾਬ ਭਰ ਦੇ ਵਿਧਾਇਕਾਂ ਤੇ ਮੰਤਰੀਆਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ।ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦੇ ਦੂਜੇ ਵਰਕਿੰਗ ਦਿਨ ਵਿਧਾਨ ਸਭਾ ਦਾ ਘਿਰਾਓ ਕੀਤਾ ਜਾਵੇਗਾ।