ਲਹਿਰਾਗਾਗਾ 'ਚ ਵਿਰੋਧੀ ਉਮੀਦਵਾਰਾਂ ਵੱਲੋਂ ਵੋਟਰ ਸੂਚੀਆਂ 'ਚ ਗੜਬੜੀ ਦੇ ਦੋਸ਼ - Lehiragaga
ਸੰਗਰੂਰ: ਨਗਰ ਕੌਂਸਲ ਚੋਣਾਂ ਆਗਾਮੀ 14 ਫ਼ਰਵਰੀ ਨੂੰ ਹੋਣੀਆਂ ਹਨ ਪਰ ਲਹਿਰਾਗਾਗਾ ਵਿੱਚ ਵੋਟਰ ਸੂਚੀਆਂ ਸ਼ੱਕ ਦੇ ਘੇਰੇ ਵਿੱਚ ਹਨ, ਜਿਸ ਨੂੰ ਲੈ ਕੇ ਨਿਰਪੱਖ ਚੋਣਾਂ ਸਬੰਧੀ ਵਿਰੋਧੀ ਪਾਰਟੀਆਂ ਅੰਦਰ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਹਨ। ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਵੱਲੋਂ ਪ੍ਰਸ਼ਾਸਨ ਦੇ ਪੱਖਪਾਤੀ ਰਵੱਈਏ ਅਤੇ ਵੋਟਰ ਸੂਚੀਆਂ ਪ੍ਰਤੀ ਸ਼ੰਕਾਵਾਂ ਨੂੰ ਲੈ ਕੇ ਸੱਤਾਧਾਰੀ ਕਾਂਗਰਸ 'ਤੇ ਦੋਸ਼ ਲਾਏ ਜਾ ਰਹੇ ਹਨ ਅਤੇ ਉਪ ਮੰਡਲ ਮੈਜਿਸਟ੍ਰੇਟ ਕਮ ਰਿਟਰਨਿੰਗ ਅਫ਼ਸਰ ਜੀਵਨਜੋਤ ਕੌਰ ਜਾਣੂੰ ਕਰਵਾਇਆ ਹੈ। ਆਗੂਆਂ ਨੇ ਕਿਹਾ ਕਿ ਵੋਟਰ ਸੂਚੀਆਂ ਬਾਰੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਕੁਝ ਨਹੀਂ ਦੱਸਿਆ ਜਾ ਰਿਹਾ। ਬੀਐਲਓਜ਼ (ਬੂਥ ਲੈਵਲ ਅਫਸਰ) ਸਿਰਫ਼ ਕਾਂਗਰਸੀ ਉਮੀਦਵਾਰਾਂ ਦੇ ਕਹਿਣ 'ਤੇ ਹੀ ਵੋਟਰ ਸੂਚੀਆਂ ਵਿਚ ਵੋਟਾਂ ਇੱਧਰ ਉੱਧਰ ਕਰ ਰਹੇ ਹਨ।