ਕੋ-ਆਪ੍ਰੇਟਿਵ ਸੋਸਾਇਟੀ ਦੀ ਚੋਣ ਰਾਜਸੀ ਸ਼ਹਿ ’ਤੇ ਕਰਵਾਉਣ ਦੇ ਦੋਸ਼ - election of co-operative societies
ਮਾਨਸਾ: ਪਿੰਡ ਝੰਡੂਕੇ ’ਚ ਮੈਬਰਾਂ ਅਤੇ ਪਿੰਡ ਦੇ ਸਰਪੰਚ ਵੱਲੋਂ ਦੋਸ਼ ਲਗਾਏ ਕਿ ਨਿਯਮਾਂ ਨੂੰ ਛਿੱਕੇ ਟੰਗਦਿਆ ਸੋਸਾਇਟੀ ਦੀ ਚੋਣ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਵਿੰਦਰ ਸਿੰਘ ਦੱਸਿਆ ਕਿ ਪਿੰਡ ਦੀ ਕੋ-ਆਪਰੇਟਿਵ ਸੋਸਾਇਟੀ ਦੇ 11 ਮੈਬਰ ਲਈ ਚੋਣ ਹੋਣੀ ਸੀ। ਚੋਣ ’ਚ ਪਿੰਡ ਵਾਲਿਆਂ ਨੇ ਪ੍ਰਸ਼ਾਸ਼ਨ ’ਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ। ਇਸ ਸਬੰਧੀ ਸੋਸਾਇਟੀ ਦੇ ਸੈਕਟਰੀ ਸੁਖਦਰਸ਼ਨ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜਾਂਚ ਪੜਤਾਲ ਦੌਰਾਨ 8 ਵਿਅਕਤੀਆਂ ਦੇ ਨਮਜਦਗੀ ਪੱਤਰ ਲੋੜੀਂਦੇ ਕਾਂਗਜਾ ਦੀ ਘਾਟ ਹੋਣ ਕਰਕੇ ਕੈਸਲ ਹੋ ਗਏ। ਸਿਰਫ 11 ਮੈਂਬਰ ਦੇ ਕਾਗਜ ਹੀ ਸਹੀ ਸਨ ਜਿੰਨਾਂ ਨੂੰ ਬਿਨਾਂ ਚੋਣ ਕੀਤਿਆਂ ਜੇਤੂ ਘੋਸ਼ਿਤ ਕਰ ਦਿੱਤਾ ਗਿਆ।