ਪੁਲਿਸ ’ਤੇ ਲੱਗੇ ਧੱਕੇਸ਼ਾਹੀ ਦੇ ਦੋਸ਼, ਪੀੜ੍ਹਤ ਪਰਿਵਾਰ ਨੇ ਪ੍ਰਸ਼ਾਸ਼ਨ ਤੋਂ ਕੀਤੀ ਇਨਸਾਫ਼ ਦੀ ਮੰਗ - ਦੋਸ਼ੀਆਂ ਨੂੰ ਗ੍ਰਿਫ਼ਤਾਰ
ਜਲੰਧਰ: ਭਾਰਗਵ ਨਗਰ ਨਿਵਾਸੀਆਂ ਨੇ ਸਾਬਕਾ ਚੇਅਰਮੈਨ ਕੀਮਤੀ ਭਗਤ ਦੀ ਅਗਵਾਈ ਵਿੱਚ ਪੁਲਿਸ ਖਿਲਾਫ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ 18 ਮਈ ਨੂੰ ਮਨੀਸ਼ ਦੀ ਲਾਸ਼ ਪਾਰਕ ਤੋਂ ਮਿਲਣ ਤੋਂ ਬਾਅਦ, ਪੁਲਿਸ ਨੇ 174 ਧਾਰਾ ਦਾ ਕੇਸ ਦਰਜ ਕੀਤਾ, ਜਦੋਂ ਕਿ ਉਸਦੀ ਹੱਤਿਆ ਕੀਤੀ ਗਈ ਸੀ। ਇਸ ਮੌਕੇ ਕੀਰਤੀ ਭਗਤ ਨੇ ਦੱਸਿਆ ਕਿ ਮਨੀਸ਼ 16 ਮਈ ਤੋਂ ਲਾਪਤਾ ਸੀ, ਜਿਸ ਦੀ ਪੁਲਿਸ ਥਾਣਾ 1 ਵਿਚ ਰਿਪੋਰਟ ਕੀਤੀ ਗਈ ਸੀ। ਉਸ ਦੇ ਸਿਰ ਅਤੇ ਗਰਦਨ ਉੱਤੇ ਚੋਟ ਦੇ ਨਿਸ਼ਾਨ ਸਨ। ਇਸ ਮੌਕੇ ਧਰਨਾਕਾਰੀਆਂ ਨੇ ਮੰਗ ਕੀਤੀ ਕਿ ਇਸ ਕੇਸ ਵਿਚ ਕਤਲ ਦਾ ਕੇਸ ਦਰਜ ਕੀਤਾ ਜਾਵੇ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।