ਲੁਧਿਆਣਾ ਦੇ ਨਿੱਜੀ ਹਸਪਤਾਲ ’ਤੇ ਲੱਗੇ ਲਾਪਰਵਾਹੀ ਦੇ ਇਲਜ਼ਾਮ - ਹਸਪਤਾਲ ਵਿੱਚ ਦਾਖ਼ਲ
ਲੁਧਿਆਣਾ: ਇੱਕ ਪਰਿਵਾਰ ਨੇ ਸ਼ਹਿਰ ਦੇ ਨਿੱਜੀ ਹਸਪਤਾਲ ਤੇ ਅਣਗਹਿਲੀ ਦੇ ਇਲਜ਼ਾਮ ਲਗਾਏ ਹਨ, ਦਰਅਸਲ ਪਰਿਵਾਰ ਨੇ ਆਪਣੇ ਸੱਠ ਸਾਲ ਦੀ ਬਜ਼ੁਰਗ ਮਾਤਾ ਨੂੰ 2 ਦਿਨ ਪਹਿਲਾਂ ਹੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਸੀ। ਇਸ ਮੌਕੇ ਪਰਿਵਾਰ ਨੇ ਕਿਹਾ ਕਿ ਪਹਿਲੇ ਦਿਨ ਤੋਂ ਹੀ ਹਸਪਤਾਲ ਮਰੀਜ਼ ਦਾ ਧਿਆਨ ਨਹੀਂ ਰੱਖ ਰਿਹਾ ਸੀ। ਇੱਥੋਂ ਤਕ ਕਿ ਬੀਤੇ ਦਿਨ ਆਕਸੀਜਨ ਖਤਮ ਹੋਣ ਤੋਂ ਬਾਅਦ, ਜਦੋਂ ਉਨ੍ਹਾਂ ਸ਼ੋਰ ਮਚਾਇਆ ਉਦੋਂ ਆਕਸੀਜਨ ਲਗਾਈ ਗਈ। ਮੌਕੇ ’ਤੇ ਪਹੁੰਚੀ ਪੁਲਿਸ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰਨਗੇ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ।