36 ਹਜ਼ਾਰ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦੇ ਦਾਅਵਿਆ ਦੀ ਨਿਕਲੀ ਫੂਕ - Under the NHM scheme
ਫਰੀਦਕੋਟ:ਸਰਕਾਰ ਦੇ 36 ਹਜ਼ਾਰ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦਾ ਦਾਅਵਾ ਮਹਿਜ ਸਿਆਸੀ ਬਿਆਨਬਾਜੀ ਹੀ ਹੈ। ਸਿਹਤ ਵਿਭਾਗ ਵਿਚ ਵੱਖ-ਵੱਖ ਵਿਭਾਗਾਂ ਵਿਚ ਕੰਮ ਕਰਨ ਵਾਲੇ ਕੱਚੇ ਅਤੇ ਆਉਟਸੋਰਸਿੰਗ ਮੁਲਾਜਮਾਂ(Outsourcing employees) , ਐਨਐਚਮ ਸਕੀਮ ਤਹਿਤ (Under the NHM scheme)ਕੰਮ ਕਰਨ ਵਾਲੇ ਮੁਲਾਜਮਾਂ,ਕੱਚੇ ਅਧਿਆਪਕਾਂ, ਪੀਆਰਟੀਸੀ ਦੇ ਕੱਚੇ ਕਾਮਿਆਂ, ਬਾਬਾ ਫਰੀਦ ਯੂਨੀਵਰਸਟੀ ਵਿਚ ਕੰਮ ਕਰਨ ਵਾਲੇ ਕੱਚੇ ਮੁਲਾਜਮਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਜਿੰਨਾਂ 36000 ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਉਹਨਾਂ ਵਿਚੋਂ ਕੋਈ ਇਕ ਵੀ ਨਹੀਂ ਮਿਲ ਰਿਹਾ। ਮੁਲਾਜ਼ਮਾਂ ਨੇ ਕਿਹਾ ਕਿ ਸਰਕਾਰ ਜੋ ਸ਼ਰਤਾਂ ਰੱਖੀਆਂ ਹਨ ਉਹ ਬਹੁਤ ਘੱਟ ਮੁਲਾਜ਼ਮ ਪੂਰੀਆਂ ਕਰਦੇ ਹਨ ਅਤੇ ਜੋ ਮੁਲਾਜ਼ਮ ਸਰਕਾਰ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ ਉਨ੍ਹਾਂਂ ਵਿਚੋਂ ਵੀ ਹਾਲੇ ਤੱਕ ਕਿਸੇ ਨੂੰ ਪੱਕੇ ਕਰਨ ਦਾ ਕੋਈ ਨਾਂ ਤਾਂ ਨੋਟੀਫੀਕੇਸ਼ਨ ਮਿਲਿਆ ਨਾ ਹੀ ਨਿਯੁਕਤੀ ਪੱਤਰ ਮਿਲਿਆ।