6ਵੇਂ ਪੇ ਕਮਿਸ਼ਨ ਖ਼ਿਲਾਫ ਮੈਡੀਕਲ ਵਿਭਾਗ ਦੇ ਸਾਰੇ ਵਰਗ ਹੋਏ ਇਕਜੁੱਟ - ਪੰਜਾਬ ਸਟੇਟ ਮਨੀਸਟ੍ਰੀਅਲ ਇੰਪਲਾਈ ਯੂਨੀਅਨ
ਲੁਧਿਆਣਾ:ਸਿਵਲ ਹਸਪਤਾਲ ਖੰਨਾ ਵਿੱਚ ਕੰਮ ਕਰ ਰਹੇ ਕਲੈਰੀਕਲ ਅਮਲੇ ਨਰਸਿੰਗ ਸਟਾਫ ਅਤੇ ਦਰਜਾ ਚਾਰ ਯੂਨੀਅਨ ਵੱਲੋਂ ਸਾਂਝੇ ਤੌਰ ਤੇ ਇੱਕ ਮੰਚ ਤੇ ਇੱਕਠੇ ਹੋ ਕੇ 6ਵੇਂ ਪੇ ਕਮਸ਼ਿਨ ਖਿਲਾਫ ਹੜਤਾਲ ਕੀਤੀ ਗਈ। ਜਿਸ ਵਿੱਚ ਨਰਸਿੰਗ ਸਟਾਫ ਵੱਲੋਂ 2 ਘੰਟੇ ਕੰਮ ਛੱਡ ਕੇ ਹੜਤਾਲ ਕੀਤੀ ਗਈ ਅਤੇ ਕਲੈਰੀਕਲ ਅਮਲੇ ਵੱਲੋਂ ਲਗਾਤਾਰ 9ਵੇਂ ਦਿਨ ਹੜਤਾਲ ਜਾਰੀ ਹੈ।ਇਸ ਸਬੰਧੀ ਨਰਸਿੰਗ ਸਟਾਫ ਦੀ ਪ੍ਰਧਾਨ ਸ੍ਰੀਮਤੀ ਹਰਪਾਲ ਕੌਰ ਅਤੇ ਨਰਸ ਸਟਾਫ ਸੁਮਨ ਬੇਬੀ ਨੇ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਵੀ ਲਗਾਤਾਰ ਕੰਮ ਬੰਦ ਕਰਕੇ ਹੜਤਾਲ ਤੇ ਜਾਵਾਂਗੇ। ਸਾਡੀ ਹੜਤਾਲ ਪੰਜਾਬ ਸਟੇਟ ਮਨੀਸਟ੍ਰੀਅਲ ਇੰਪਲਾਈ ਯੂਨੀਅਨ ਵੱਲੋਂ ਦਿੱਤੀ ਗਈ ਕਾਲ ਤੇ ਲਗਾਤਾਰ 9ਵੇਂ ਦਿਨ ਤੇ ਪਹੁੰਚ ਗਈ ਹੈ।ਸਾਡੀ ਸਮੂਹ ਜੱਥੇਬੰਦੀਆਂ ਦੀ ਮੰਗ ਹੈ ਕਿ ਸਰਕਾਰ ਨੇ ਜਿਹੜਾ ਇਹ 6ਵਾਂ ਲੰਗੜਾ ਪੇ ਕਮਸ਼ਿਨ ਦਿੱਤਾ ਗਿਆ ਹੈ ਉਸ ਤੋਂ ਉਹ ਖੁਸ਼ ਨਹੀ ਹਨ ਤੇ ਹਰ ਵਰਗ ਅਸੰਤੁਸ਼ਟ ਹੈ।ਇਸ ਲਈ ਜਦੋਂ ਤੱਕ ਇਸ ਵਿੱਚ ਸੋਧ ਨਹੀ ਕੀਤੀ ਜਾਂਦੀ ਉਦੋਂ ਤੱਕ ਮੁਲਾਜ਼ਮ ਕੰਮ ਤੇ ਨਹੀ ਜਾਣਗੇ।