ਕੁਰਾਲੀ ਵਿਖੇ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਨੇ ਚੱਕਾ ਕੀਤਾ ਜਾਮ - chakka jam
ਮੋਹਾਲੀ: ਇਸ ਚੱਕਾ ਜਾਮ ਵਿੱਚ ਮੁਲਾਜ਼ਮ ਜਥੇਬੰਦੀਆਂ ਟੀਐਸਯੂ ਰਿਟਾਇਰਡ ਕਰਮਚਾਰੀ ਆਂਗਨਵਾੜੀ ਤੇ ਸੀਟੀਯੂ ਦੇ ਸਾਥੀ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਇਸ ਮੌਕੇ ਹੋਏ ਆਗੂਆਂ ਨੇ ਕਿਸਾਨੀ ਸੰਘਰਸ਼ ਨੂੰ ਜਿੱਤ ਤੱਕ ਲੈ ਕੇ ਜਾਣ ਦਾ ਪ੍ਰਣ ਲਿਆ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਵਿਚਾਰਾਂ ਦਾ ਹੈ ਤੇ ਇਹ ਲੜਾਈ ਦੀ ਸ਼ੁਰੂਆਤ ਹੈ। ਇਹ ਸੰਘਰਸ਼ ਬਹੁਤ ਲੰਬਾ ਚੱਲੇਗਾ। ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ 26 27 ਨਵੰਬਰ ਨੂੰ ਦਿੱਲੀ ਜਾਣ ਦਾ ਸੱਦਾ ਵੀ ਦਿੱਤਾ।ਮੁਲਾਜ਼ਮ ਆਗੂਆਂ ਨੇ 26 ਨਵੰਬਰ ਨੂੰ ਕੀਤੀ ਜਾ ਰਹੀ ਕੌਮੀ ਹੜਤਾਲ ਨੂੰ ਲਾਗੂ ਕਰਨ ਦਾ ਵੀ ਐਲਾਨ ਕੀਤਾ।ਇਸ ਮੌਕੇ ਬਲਵੀਰ ਸਿੰਘ ਮੁਸਾਫਿਰ ਨੇ ਵੱਖ ਵੱਖ ਜਥੇਬੰਦੀਆਂ ਤੋਂ ਆਏ ਹੋਏ ਆਗੂਆਂ ਦਾ ਧੰਨਵਾਦ ਕੀਤਾ।