ਸ਼ਰਾਬ ਦੀ 7 ਪੇਟੀਆਂ ਸਣੇ ਸ਼ਰਾਬ ਤਸਕਰ ਕਾਬੂ - ਥਾਣਾ ਬਸਤੀ ਸ਼ੇਖ
ਜਲੰਧਰ: ਬਸਤੀ ਬਾਵਾ ਖੇਲ ਦੀ ਪੁਲਿਸ ਨੇ ਸ਼ਰਾਬ ਦੀਆਂ 7 ਨਜਾਇਜ਼ ਪੇਟੀਆਂ ਸਮੇਤ ਇਕ ਸ਼ਰਾਬ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਬਸਤੀ ਸ਼ੇਖ ਦੇ ਐਸ.ਐਚ.ਓ. ਅਨਿਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ਼ਰਾਬ ਦਾ ਨਾਮੀ ਤਸਕਰ ਦੀਪਕ ਨਾਮੀ ਵਿਅਕਤੀ ਅਭੈ ਦੀ ਸ਼ਰਾਬ ਲੈ ਕੇ ਸਰਜੀਕਲ ਕੰਪਲੈਕਸ ਵੱਲੋਂ ਦਾਰੂ ਦੀਆਂ ਪੇਟੀਆਂ ਲੈਕੇ ਲੰਘ ਰਿਹਾ ਹੈ। ਜਦ ਪੁਲਿਸ ਨੇ ਉਸ ਦੀ ਗੱਡੀ ਰੋਕ ਕੇ ਤਲਾਸ਼ੀ ਲਈਤਾਂ ਉਸ ਦੀ ਗੱਡੀ ਵਿੱਚੋਂ 7 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਹੋਈਆਂ। ਪੁਲਿਸ ਨੇ ਦੋਸ਼ੀ 'ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।