ਮਨਪ੍ਰੀਤ ਬਾਦਲ ਦਾ ਬਜਟ ਵਿਕਾਸਮੁਖੀ ਨਹੀਂ ਬਲਕਿ ਲੋਕਾਂ ਨੂੰ ਮੁਰਖ ਬਣਾਉਣ ਵਾਲਾ "420 ਬਜਟ": ਮਜੀਠੀਆ - punjab budget 2020-2021
ਸ਼੍ਰੋਮਣੀ ਅਕਾਲੀ ਦਲ ਨੇ ਸਦਨ ਦੇ ਅਖ਼ੀਰਲੇ ਦਿਨ ਮਨਪ੍ਰੀਤ ਸਿੰਘ ਬਾਦਲ ਦੇ ਬਜਟ ਨੂੰ 420 ਬਜਟ ਦੱਸਦਿਆਂ ਵਿਰੋਧ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਦੀ ਅਗਵਾਈ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕੀਤੀ। ਇਸ ਦੌਰਾਨ ਅਕਾਲੀ ਦਲ ਵੱਲੋਂ ਗੁਬਾਰਿਆਂ ਦੇ ਉੱਤੇ ਮਨਪ੍ਰੀਤ ਸਿੰਘ ਬਾਦਲ ਦੇ ਬਜਟ ਦੀਆਂ ਕਾਪੀਆਂ ਉੱਪਰ 420 ਬਜਟ ਲਿਖ ਕੇ ਹਵਾ 'ਚ ਉਡਾਇਆ ਗਿਆ। ਇਸ ਦੌਰਾਨ ਬਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਇਸ 420 ਬਜਟ ਵਿੱਚ ਪੰਜਾਬ ਦੀ ਜਨਤਾ ਦੇ ਲਈ ਕੁਝ ਨਹੀਂ, ਇਹ ਸਿਰਫ਼ ਹਵਾਈ ਬਜਟ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਗੁਬਾਰਿਆਂ ਰਾਹੀ ਅਕਾਲੀ ਦਲ ਸ੍ਰੀ ਅਕਾਲ ਪੁਰਖ ਕੋਲ ਭੇਜ ਰਿਹਾ ਹੈ ਤੇ ਅਕਾਲੀ ਦਲ ਨੇ ਅਰਦਾਸ ਕੀਤੀ ਕਿ ਅਕਾਲ ਪੁਰਖ ਮਨਪ੍ਰੀਤ ਸਿੰਘ ਬਾਦਲ ਨੂੰ ਬੁੱਧੀ ਬਖ਼ਸ਼ੇ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਬਜਟ ਸਿਰਫ਼ ਲਾਅਰੇਬਾਜ਼ੀ ਹੈ।
Last Updated : Mar 4, 2020, 12:19 PM IST