ਈਵੀਐਮ ਮਸ਼ੀਨ ਖ਼ਰਾਬ ਹੋਣ 'ਤੇ ਬੋਲੇ ਅਕਾਲੀ ਵਰਕਰ, ਕਿਹਾ- ਇਹ ਸਾਜ਼ਿਸ਼ ਦਾ ਵੀ ਹੋ ਸਕਦੈ ਹਿੱਸਾ - ਅਕਾਲੀ ਵਰਕਰ
ਅੰਮ੍ਰਿਤਸਰ: ਸਥਾਨਕ ਵਾਰਡ 7 'ਤੇ ਈਵੀਐਮ ਮਸ਼ੀਨ ਖਰਾਬ ਹੋਣ ਨਾਲ ਅਕਾਲੀ ਦਲ ਦੇ ਵਰਕਰ ਨੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਪਹਿਲਾਂ ਵੋਟਿੰਗ ਵੀ 15 ਮਿੰਟ ਦੇਰੀ ਨਾਲ ਸ਼ੁਰੂ ਹੋਈ ਹੈ ਤੇ ਇੱਕ ਵੋਟ ਪੈਣ ਤੋਂ ਬਾਅਦ ਇਹ ਮਸ਼ੀਨ ਖਰਾਬ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੇ ਪਿੱਛੇ ਕੋਈ ਸਾਜ਼ਿਸ਼ ਵੀ ਹੋ ਸਕਦੀ ਹੈ। ਵੋਟਾਂ ਪਾਉਣ ਲਈ ਲੋਕ ਅੱਧੇ ਘੰਟੇ ਤੋਂ ਇੰਤਜ਼ਾਰ ਕਰ ਰਹੇ ਹਨ।