ਅਕਾਲੀਆਂ ਨੇ 3 ਟਰਾਲੀਆਂ ਕਣਕ ਗੁਰੂ ਦੇ ਲੰਗਰ ਲਈ ਕੀਤੀਆਂ ਦਾਨ - ਪੰਜਾਬ ਸਰਕਾਰ ਵੱਲੋਂ ਕਰਫਿਊ
ਤਰਨ ਤਾਰਨ: ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਕਰਫਿਊ ਲਗਾਇਆ ਗਿਆ ਸੀ, ਜੋ ਕਿ 2 ਮਹੀਨੇ ਦੇ ਕਰੀਬ ਜਾਰੀ ਰਿਹਾ ਸੀ। ਇਸ ਕਰਕੇ ਗੁਰੂ ਕਾ ਲੰਗਰ ਲੋੜਵੰਦ ਪਰਿਵਾਰਾਂ ਲਈ ਦਿਨ-ਰਾਤ ਘਰਾਂ ਵਿੱਚ ਵੰਡਿਆ ਗਿਆ। ਇਸ ਦੇ ਨਾਲ ਹੀ ਗੁਰੂ ਘਰ ਦੇ ਲੰਗਰਾਂ ਨੂੰ ਦਿਨ-ਰਾਤ ਚੱਲਦੇ ਵੇਖਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੇ ਵਰਕਰਾਂ ਨੂੰ ਅਪੀਲ ਕੀਤੀ ਕਿ ਆਪੋ ਆਪਣੇ ਹਲਕੇ ਵਿੱਚੋਂ ਗੁਰੂ ਘਰ ਦੇ ਲੰਗਰ ਵਾਸਤੇ ਕਣਕ ਇਕੱਠੀ ਕਰਕੇ ਭੇਜੀ ਜਾਵੇ। ਇਸ ਤਹਿਤ ਹੀ ਹਲਕਾ ਖਡੂਰ ਸਾਹਿਬ ਦੇ ਅਲਵਿੰਦਰ ਪਾਲ ਸਿੰਘ ਪੱਖੋਕੇ ਤੇ ਸਮੂਹ ਅਕਾਲੀ ਵਰਕਰਾਂ ਵੱਲੋਂ 3 ਟਰਾਲੀ ਕਣਕ ਤਰਨਤਾਰਨ ਦਰਬਾਰ ਸਾਹਿਬ ਵਿੱਖੇ ਗੁਰੂ ਦੇ ਲੰਗਰ ਵਾਸਤੇ ਭੇਟ ਕੀਤੀ ਗਈ।
Last Updated : May 30, 2020, 10:45 AM IST