ਬਿਕਰਮਜੀਤ ਮਜੀਠੀਆ ਦੀ ਅਗਾਊ ਜ਼ਮਾਨਤ 'ਤੇ ਅਕਾਲੀ ਵਰਕਰਾਂ ਨੇ ਵੰਡੇ ਲੱਡੂ
ਅੰਮ੍ਰਿਤਸਰ: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੇ ਨੇੜੇ ਆਉਂਦਿਆਂ ਹੀ ਚੋਣ ਮੈਦਾਨ ਮੱਘ ਗਿਆ ਹੈ। ਬਿਕਰਮ ਮਜੀਠੀਆਂ ਨੂੰ ਹਾਈਕੋਰਟ ਤੋਂ ਅਗਾਊ ਜ਼ਮਾਨਤ ਮਿਲੀ ਹੈ। ਜਿਸ ਤੋਂ ਬਾਅਦ ਜ਼ਮਾਨਤ ਦੀ ਖ਼ਬਰ ਸੁਣ ਕੇ ਉਨ੍ਹਾਂ ਦੀ ਕੋਠੀ ਅੰਮ੍ਰਿਤਸਰ ਗ੍ਰੀਨ ਐਵਨਿਊ ਵਿਖੇ ਅਕਾਲੀ ਵਰਕਰ ਤੇ ਅਕਾਲੀ ਸਮਰਥਕ ਪਹੁੰਚਣੇ ਸ਼ੁਰੂ ਹੋ ਗਏ, ਜਿਨ੍ਹਾਂ ਨੇ ਢੋਲ ਵਜਾਏ ਅਤੇ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਇਸ ਦੌਰਾਨ ਅਕਾਲੀ ਵਰਕਰਾਂ ਨੇ ਕਿਹਾ ਕਿ ਬਿਕਰਮ ਮਜੀਠੀਆਂ ਨੂੰ ਹਾਈਕੋਰਟ ਤੋਂ ਅਗਾਊ ਜ਼ਮਾਨਤ ਮਿਲਣ ਨਾਲ ਕਾਂਗਰਸ ਦੇ ਮੂੂੰਹ 'ਤੇ ਬਹੁਤ ਵੱਡੀ ਚਪੇੜ ਵੱਜੀ ਹੈ। ਇਸ ਤੋਂ ਇਲਾਵਾਂ ਅਕਾਲੀ ਵਰਕਰਾਂ ਨੇ ਕਿਹਾ ਕਿ ਕਾਂਗਰਸੀ ਆਗੂਆਂ ਨੂੰ ਹੁਣ ਕੋਈ ਨਵਾਂ ਕੇਸ ਲੱਭਣਾ ਪਵੇਗਾ।