ਉਤਰਾਖੰਡ 'ਚ ਜੋ ਹੋਇਆ ਉਸ ਤੋਂ ਰਾਵਤ ਡਰ ਗਏ: ਮਜੀਠੀਆ
ਚੰਡੀਗੜ੍ਹ: ਅਕਾਲੀ ਦਲ ਦੇ ਵਿਧਾਇਕਾਂ ਨੇ ਅੱਜ ਵੱਖਰੇ ਅੰਦਾਜ਼ ਵਿੱਚ ਕੈਪਟਨ ਸਰਕਾਰ ਦਾ ਵਿਰੋਧ ਕਰਦੇ ਹੋਏ ਬਜਟ ਦੀਆਂ ਕਾਪੀਆਂ ਵਿਧਾਨ ਸਭਾ ਦੇ ਬਾਹਰ ਸਾੜੀਆਂ, ਤੱਕੜੀ ਦੇ ਉੱਤੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਫਾਂਸੀ ਵਾਲੇ ਰੱਸੇ ਬਣਾਏ ਹੋਏ ਸਨ। ਜਿਸ ਰਾਹੀਂ ਬੇਰੁਜ਼ਗਾਰੀ,ਕਿਸਾਨ ਕਰਜ਼ੇ ਦੇ ਮੁੱਦੇ ਉਭਾਰੇ ਗਏ ਸਨ। ਪੰਜਾਬ ਵਿੱਚ ਕਾਂਗਰਸ ਵੱਲੋਂ ਆਉਂਦੀਆਂ ਚੋਣਾਂ ਵਾਸਤੇ ਮੁੱਖ ਮੰਤਰੀ ਇਸ ਦੇ ਚਿਹਰੇ ਵਾਸਤੇ ਕੈਪਟਨ ਅਮਰਿੰਦਰ ਸਿੰਘ ਰੱਖੇ ਜਾਣ ਦੇ ਪੁੱਛੇ ਸਵਾਲ ਉੱਤੇ ਬੋਲਦਿਆਂ ਬਿਕਰਮ ਸਿੰਘ ਮਜੀਠੀਆ ਨੇ ਤੰਜ ਕੱਸਦਿਆਂ ਕਿਹਾ ਕਿ ਜੇ ਏਦਾਂ ਦੀ ਗੱਲ ਹੈ ਤਾਂ ਫਿਰ ਨਵਜੋਤ ਸਿੰਘ ਸਿੱਧੂ ਕਿੱਥੇ ਜਾਣਗੇ। ਉਨ੍ਹਾਂ ਹਰੀਸ਼ ਰਾਵਤ ਅਤੇ ਨਵਜੋਤ ਸਿੰਘ ਸਿੱਧੂ ਉਪਰ ਵੀ ਤੰਜ ਕੱਸਿਆ।