ਅਕਾਲੀ ਆਗੂਆਂ ਨੇ ਕਾਂਗਰਸ 'ਤੇ ਲਾਏ ਜਾਅਲੀ ਵੋਟਾਂ ਬਣਵਾਉਣ ਦੇ ਦੋਸ਼ - ਜਾਅਲੀ ਵੋਟਾਂ ਬਣਵਾਉਣ ਦੇ ਦੋਸ਼
ਸ੍ਰੀ ਫ਼ਤਿਹਗੜ੍ਹ ਸਾਹਿਬ:ਨਗਰ ਕੌਂਸਲ ਤੇ ਨਗਰ ਪੰਚਾਇਤ ਦੀਆਂ ਚੋਣਾਂ 'ਚ ਕਾਂਗਰਸ ਪਾਰਟੀ ਵੱਲੋਂ ਵੋਟਾਂ ਇੱਕ ਵਾਰਡ ਤੋਂ ਦੂਜੀ ਵਾਰਡ 'ਚ ਸ਼ਿਫਟ ਕਰਨ ਅਤੇ ਰਾਤੋਂ ਰਾਤ ਵੱਡੀ ਗਿਣਤੀ 'ਚ ਜਾਅਲੀ ਵੋਟਾਂ ਬਣਵਾਉਣ ਦਾ ਵਿਰੋਧ ਕੀਤਾ। ਇਸ ਸਬੰਧ 'ਚ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਫ਼ਤਹਿਗੜ੍ਹ ਸਾਹਿਬ ਵਿਖੇ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਅਕਾਲੀ ਆਗੂਆਂ ਨੇ ਸੱਤਾਧਾਰੀ ਕਾਂਗਰਸ ਸਰਕਾਰ 'ਤੇ ਚੋਣਾਂ ਦੌਰਾਨ ਧੱਕੇਸ਼ਾਹੀ ਤੇ ਜਾਅਲੀ ਵੋਟਾਂ ਪਵਾਉਣ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਾਰਡ ਚੋਂ ਜੋ ਵੋਟਾਂ ਕੱਟੀਆਂ ਗਈਆਂ ਭਲਕੇ ਜਾਅਲੀ ਵੋਟਾਂ ਵੱਡੀ ਗਿਣਤੀ 'ਚ ਐਡ ਕਰਵਾ ਦਿੱਤੀਆਂ ਗਈਆਂ, ਜੋ ਕਿ ਲੋਕਤੰਤਰ ਦਾ ਘਾਣ ਹੈ।