ਅਕਾਲੀ ਆਗੂ ਕਤਲ ਮਾਮਲਾ: ਪ੍ਰੋ. ਚੰਦੂਮਾਜਰਾ ਨੇ ਕਾਨੂੰਨ ਵਿਵਸਥਾ ’ਤੇ ਚੁੱਕੇ ਸਵਾਲ - law and order
ਮੋਹਾਲੀ: ਜ਼ਿਲ੍ਹੇ ਦੇ ਸੈਕਟਰ 71 ਦੀ ਮਾਰਕਿਟ ਵਿੱਚ ਅਕਾਲੀ ਆਗੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਦੱਸਦਈਏ ਕਿ ਮ੍ਰਿਤਕ SOI ਆਗੂ ਵਿੱਕੀ ਮਿੱਡੂਖੇੜਾ ਅਕਾਲੀ ਆਗੂ ਅਜੇ ਮਿੱਡੂਖੇੜਾ ਦਾ ਭਰਾ ਸੀ। ਉਥੇ ਹੀ ਅਕਾਲੀ ਆਗੂ ਮ੍ਰਿਤਕ ਦੇ ਘਰ ਪਹੁੰਚ ਦੁੱਖ ਸਾਂਝਾ ਕਰ ਰਹੇ ਹਨ। ਇਸ ਮੌਕੇ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੀ ਪਰਿਵਾਰ ਨੇ ਦੁੱਖ ਸਾਂਝਾ ਕਰਨ ਪਹੁੰਚੇ ਤੇ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਵਿਗੜ ਚੁੱਕੀ ਹੈ ਤੇ ਸਰਕਾਰ ਬਿਲਕੁੱਲ ਫੇਲ੍ਹ ਹੋ ਚੁੱਕੀ ਹੈ।