ਅਕਾਲੀ ਆਗੂ ਕੁਲਵੰਤ ਸਿੰਘ ਕੀਤੂ ਨੂੰ ਲਗਾਇਆ ਮੁੱਖ ਸੇਵਾਦਾਰ - ਕੁਲਵੰਤ ਸਿੰਘ ਕੀਤੂ
ਬਰਨਾਲਾ: ਸ਼੍ਰੋਮਣੀ ਅਕਾਲੀ ਦਲ (Shiromani Akali Dal)ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਦੇ 12 ਵਿਧਾਨ ਸਭਾ ਹਲਕਿਆਂ ਦੇ ਵਿੱਚ ਮੁੱਖ ਸੇਵਾਦਾਰਾਂ ਦੇ ਨਾਮ ਐਲਾਨ ਕੀਤੇ ਗਏ। ਜੋ ਆਉਣ ਵਾਲੀ 2022 ਦੀ ਵਿਧਾਨ ਸਭਾ (Vidhan Sabha)ਵਿੱਚ ਚੋਣ ਲੜ ਸਕਦੇ ਹਨ। ਬਰਨਾਲਾ ਵਿਧਾਨ ਸਭਾ ਹਲਕਾ ਤੋਂ ਕੁਲਵੰਤ ਸਿੰਘ ਕੀਤੂ ਅਤੇ ਵਿਧਾਨ ਸਭਾ ਹਲਕਾ ਭਦੌੜ ਤੋਂ ਐਡਵੋਕੇਟ ਸਤਨਾਮ ਸਿੰਘ ਰਾਹੀ ਨੂੰ ਮੁੱਖ ਸੇਵਾਦਾਰ ਐਲਾਨਿਆ ਗਿਆ ਹੈ। ਪਾਰਟੀ ਵਰਕਰਾਂ ਵੱਲੋਂ ਕੁਲਵੰਤ ਸਿੰਘ ਕੀਤੂ ਨੂੰ ਲੱਡੂ ਖਵਾ ਕੇ ਵਧਾਈਆ ਦਿੱਤੀਆ। ਉਹਨਾਂ ਕਿਹਾ ਕਿ ਉਹ 2022 ਦੀ ਵਿਧਾਨ ਸਭਾ ਵਿੱਚ ਹਲਕਾ ਬਰਨਾਲਾ ਦੇ ਨਾਲ-ਨਾਲ ਹਲਕਾ ਭਦੌੜ ਅਤੇ ਮਹਿਲ ਕਲਾਂ ਦੀਆਂ ਸੀਟਾਂ ਜਿੱਤ ਕੇ ਵੀ ਪਾਰਟੀ ਦੀ ਝੋਲੀ ਪਾਉਣਗੇ।