ਨਗਰ ਨਿਗਮ ਚੋਣਾਂ 'ਚ ਮਜੀਠੇ ਤੋਂ ਅਕਾਲੀ ਦਲ ਨੇ ਮਾਰੀ ਬਾਜ਼ੀ - ਨਗਰ ਨਿਗਮ ਚੋਣਾਂ
ਅੰਮ੍ਰਿਤਸਰ:ਨਗਰ ਕੌਂਸਲ ਚੋਣਾਂ ਦੇ ਨਤੀਜੀਆਂ ਸਬੰਧੀ ਨਵੇਂ ਰੁਝਾਨ ਮੁਤਾਬਕ ਜਿਥੇ ਅੰਮ੍ਰਿਤਸਰ ਦੇ ਵਾਰਡ ਨੰਬਰ 37 ਤੋਂ ਕਾਂਗਰਸ ਨੇ ਜਿੱਤ ਹਾਸਲ ਕੀਤੀ ਹੈ, ਉਥੇ ਹੀ ਦੂਜੇ ਪਾਸੇ ਨਗਰ ਨਿਗਮ ਚੋਣਾਂ 'ਚ ਮਜੀਠੇ ਤੋਂ ਅਕਾਲੀ ਦਲ ਨੇ ਬਾਜ਼ੀ ਮਾਰੀ ਹੈ।ਨਗਰ ਕੌਂਸਲ ਚੋਣਾਂ ਤੇ ਨਗਰ ਨਿਗਮ ਚੋਣਾਂ ਨੂੰ ਲੈ ਕੇ ਅੰਮ੍ਰਿਤਸਰ 'ਚ ਵੋਟਾਂ ਦੀ ਗਿਣਤੀ ਜਾਰੀ ਹੈ। ਨਗਰ ਨਿਗਮ ਦੇ ਨਤੀਜੇ ਨੂੰ ਲੈ ਕੇ ਉਮੀਦਵਾਰ ਬੇਹਦ ਉਤਸ਼ਾਹਤ ਹਨ। ਇਥੇ ਵਾਰਡ ਨੰਬਰ 37 ਤੋਂ ਕਾਂਗਰਸੀ ਉਮੀਦਵਾਰ ਨੇ ਜਿੱਤ ਹਾਸਲ ਕੀਤੀ। ਮਜੀਠੇ ਹਲਕੇ ਚੋਂ ਜ਼ਿਆਦਾਤਰ ਸੀਟਾਂ ਸ਼੍ਰੋਮਣੀ ਅਕਾਲੀ ਦਲ ਦੇ ਖਾਤੇ 'ਚ ਪੈਂਦੀਆਂ ਨਜ਼ਰ ਆਈਆਂ।ਜੇਤੂ ਉਮੀਦਵਾਰਾਂ ਨੇ ਕਿਹਾ ਇਹ ਜਿੱਤ 2022 ਦੀਆਂ ਚੋਣਾਂ ਵੱਲ ਨੂੰ ਜਾਂਦੀ ਹੋਈ ਨਜ਼ਰ ਆ ਰਹੀ ਹੈ। ਜੇਤੂ ਉਮੀਦਵਾਰਾਂ ਨੇ ਜਿੱਥੇ ਵੋਟਰਾਂ ਦਾ ਧੰਨਵਾਦ ਕੀਤਾ, ਉਥੇ ਹੀ ਆਪਣੇ ਵਾਰਡ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ।