8 ਮਾਰਚ ਦੇ ਧਰਨੇ ਕੈਪਟਨ ਸਰਕਾਰ ਦੇ ਝੂਠੇ ਵਾਅਦਿਆਂ ਤੋਂ ਚੁੱਕਣਗੇ ਪਰਦੇ: ਰਾਜੂ ਖੰਨਾ
ਸ੍ਰੀ ਫ਼ਤਿਹਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦੇ ਹੋਏ 8 ਮਾਰਚ ਨੂੰ ਪੰਜਾਬ ਭਰ ਵਿੱਚ ਜਿਥੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਧਰਨਾ ਦਿੱਤਾ ਜਾਵੇਗਾ। ਉਥੇ ਹੀ ਪੈਟਰੋਲ, ਡੀਜਲ ਤੇ ਰਸੋਈ ਗੈੱਸ ਵਿੱਚ ਕੀਤੇ ਬੇਅਥਾਹ ਵਾਧੇ ਨੂੰ ਲੈ ਕੇ ਰੋਸ ਜ਼ਾਹਿਰ ਕੀਤਾ ਜਾਵੇਗਾ। ਧਰਨਿਆਂ ਦੇ ਸੰਬੰਧ ਵਿੱਚ ਹਲਕਾ ਅਮਲੋਹ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਵੀ ਪਾਰਟੀ ਵਰਕਰਾਂ ਦੇ ਨਾਲ ਮੀਟਿੰਗ ਕੀਤੀ। ਇਸ ਬਾਰੇ ਰਾਜੂ ਖੰਨਾ ਨੇ ਕਿਹਾ ਕਿ 8 ਮਾਰਚ ਨੂੰ ਐਸ ਡੀ ਐਮ ਦਫਤਰ ਅਮਲੋਹ ਵਿਖੇ ਧਰਨਾ ਦਿੱਤਾ ਜਾਵੇਗਾ। 8 ਮਾਰਚ ਦੇ ਧਰਨੇ ਜਿੱਥੇ ਮੋਦੀ ਦੇ ਕਾਨੂੰਨਾਂ ਨੂੰ ਲੈਕੇ ਦਿੱਤੇ ਜਾ ਰਹੇ ਹਨ ਉੱਥੇ ਪੈਟਰੋਲ, ਡੀਜਲ ਤੇ ਰਸੋਈ ਗੈਸ ਵਿੱਚ ਕੀਤੇ ਬੇਅਥਾਹ ਵਾਧੇ ਨੂੰ ਵੀ ਲੋਕਾਂ ਵਿਚ ਰੋਸ ਹੈ।