ਅਕਾਲੀ ਦਲ ਪਠਾਨਕੋਟ ਨਿਗਮ ਦੇ ਪੂਰੇ 50 ਵਾਰਡਾਂ 'ਤੇ ਲੜੇਗੀ ਚੋਣ - ਅਕਾਲੀ ਦਲ
ਪਠਾਨਕੋਟ: ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਟੁੱਟਣ ਤੋਂ ਬਾਅਦ ਹੁਣ ਭਾਜਪਾ ਦੇ ਕਬਜ਼ੇ ਵਾਲੀ ਪਠਾਨਕੋਟ ਨਗਰ ਨਿਗਮ ਤੋਂ ਅਕਾਲੀ ਦਲ ਨੂੰ ਭਾਰੀ ਬਲ ਮਿਲ ਰਿਹਾ ਹੈ। ਇਸ ਦੇ ਚੱਲਦੇ ਸੈਂਕੜੇ ਲੋਕ ਭਾਜਪਾ ਛੱਡ ਅਕਾਲੀ ਦਲ ਦਾ ਪੱਲਾ ਫੜ੍ਹ ਰਹੇ ਹਨ। ਇਸੇ ਦੇ ਤਹਿਤ ਪਠਾਨਕੋਟ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਕ ਬੈਠਕ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਜ਼ਿਲ੍ਹਾ ਅਬਜ਼ਰਬਰ ਗੁਰਬਚਨ ਸਿੰਘ ਬੱਬੇਹਾਲੀ ਮੁੱਖ ਤੌਰ 'ਤੇ ਪਹੁੰਚੇ। ਇਸ ਦੌਰਾਨ ਗੁਰਬਚਨ ਸਿੰਘ ਬੱਬੇਹਾਲੀ ਨੇ ਐਲਾਨ ਕੀਤਾ ਕਿ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਵਿੱਚ 20 ਵਾਰਡਾਂ 'ਤੇ ਅਕਾਲੀ ਦਲ ਦਾ ਹਰ ਇੱਕ ਉਮੀਦਵਾਰ ਚੋਣ ਲੜੇਗਾ।