550ਵੇਂ ਪ੍ਰਕਾਸ਼ ਪੁਰਬ ਮੌਕੇ ਟਕਸਾਲੀ ਅਤੇ ਅਕਾਲੀ ਦਲ ਸਾਂਝੀ ਨਹੀਂ ਕਰਨਗੇ ਸਟੇਜ - ਸੇਵਾ ਸਿੰਘ ਸੇਖਵਾਂ
ਅਕਾਲੀ ਦਲ ਟਕਸਾਲੀ ਅਤੇ ਗਰੁੱਪ ਅਕਾਲੀ ਦਲ ਟਕਸਾਲੀ ਵੱਲੋਂ ਸ਼ੁਕਰਵਾਰ ਨੂੰ ਕੋਰ ਕਮੇਟੀ ਦੀ ਬੈਠਕ ਕੀਤੀ ਗਈ ਜਿਸ ਵਿੱਚ ਟਕਸਾਲੀਆਂ ਨੇ ਫੈਸਲਾ ਲਿਆ ਕਿ ਉਹ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਐੱਸਜੀਪੀਸੀ ਅਤੇ ਅਕਾਲੀ ਦਲ ਨਾਲ ਸਟੇਜ ਸਾਂਝਾ ਨਹੀਂ ਕਰਨਗੇ। ਇਸ ਮੌਕੇ ਅਕਾਲੀ ਦਲ ਬਾਦਲ ਤੋਂ ਬਾਗੀ ਹੋਏ ਟਕਸਾਲੀ ਲੀਡਰ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਅਕਾਲੀ ਦਲ ਅਤੇ ਐੱਸਜੀਪੀਸੀ ਨਾਲ ਰਲ਼ ਕੇ ਇਹ ਪ੍ਰੋਗਰਾਮ ਨਹੀਂ ਮਨਾਉਣਗੇ।