ਸਕਾਲਰਸ਼ਿਪ ਘੁਟਾਲੇ 'ਚ ਧਰਮਸੋਤ ਖਿਲਾਫ਼ ਕੀਤੀ ਅਕਾਲੀ ਦਲ ਨੇ ਨਾਅਰੇਬਾਜੀ - Dharamsot
ਸ੍ਰੀ ਮੁਕਤਸਰ ਸਾਹਿਬ: ਸਕਾਲਰਸ਼ਿਪ ਮਾਮਲੇ ਨੂੰ ਲੈ ਕੇ ਅਕਾਲੀ ਆਗੂਆਂ ਨੇ ਮਲੋਟ ਦੀ ਦਾਣਾ ਮੰਡੀ ਵਿੱਚ ਸਾਧੂ ਸਿੰਘ ਧਰਮਸੋਤ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਪ੍ਰਸ਼ਾਸਨ ਨੂੰ ਇਸ ਘੁਟਾਲੇ ਦੀ ਸੀਬੀਆਈ ਜਾਂਚ ਕਰਨ ਲਈ ਮੰਗ ਪੱਤਰ ਵੀ ਦਿੱਤਾ। ਅਕਾਲੀ ਆਗੂਆਂ ਨੇ ਕਿਹਾ ਕਿ ਕਾਂਗਰਸ ਸਰਕਾਰ ਘਪਲਿਆਂ ਦੀ ਸਰਕਾਰ ਹੈ ਜਿਹੜੀ ਲੋਕਾਂ ਦੇ ਹੱਕਾ ਨੂੰ ਮਾਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਘੁਟਾਲੇ ਦੀ ਉੱਚ ਪਧਰੀ ਜਾਂਚ ਕੀਤੀ ਜਾਵੇ।