ਅਕਾਲੀ ਦਲ ਵੱਲੋਂ ਹਲਕਾ ਦੀਨਾਨਗਰ ਤੋਂ ਦਰਬਾਰ ਸਾਹਿਬ ਲਈ ਭੇਜੀ ਗਈ ਰਸਦ - ਦੀਨਾਨਗਰ
ਗੁਰਦਾਸਪੁਰ: ਲੌਕਡਾਊਨ ਦੌਰਾਨ ਕੋਈ ਵੀ ਪਰਿਵਾਰ ਭੁੱਖਾ ਨਾ ਸੌਂਵੇ ਇਸ ਲਈ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਲਗਾਤਾਰ ਲੰਗਰ ਸੇਵਾ ਚੱਲ ਰਹੀ ਹੈ। ਇਸ ਦੌਰਾਨ ਲੰਗਰ ਦੀ ਰਸਦ ਵਿੱਚ ਕਿਸੇ ਤਰ੍ਹਾਂ ਦੀ ਥੋੜ੍ਹ ਨਾ ਆਵੇ, ਇਸ ਲਈ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਨਰਿੰਦਰ ਸਿੰਘ ਵਾੜਾ ਦੀ ਅਗਵਾਈ 'ਚ ਅੱਜ ਹਲਕਾ ਦੀਨਾਨਗਰ ਤੋਂ ਦਰਬਾਰ ਸਾਹਿਬ ਅੰਮ੍ਰਿਤਸਰ 'ਚ ਲੰਗਰ ਲਈ ਰਸਦ ਦੀਆਂ 5 ਟਰਾਲੀਆਂ ਰਵਾਨਾਂ ਕੀਤੀਆਂ ਗਈਆਂ।