'ਪੰਜਾਬ 'ਚ ਰੋਸ ਰੈਲੀਆਂ ਕਰਕੇ ਅਕਾਲੀ ਦਲ ਮੁੜ ਥਾਂ ਭਾਲ ਰਿਹਾ' - ਗੁਰਜੀਤ ਸਿੰਘ ਔਜਲਾ
ਅੰਮ੍ਰਿਤਸਰ ਦੇ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਅਕਾਲੀ ਦਲ ਬਾਦਲ ਦੇ ਵਿਰੁੱਧ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਸੂਬੇ ਦੇ ਸਰਕਾਰੀ ਸਕੂਲਾਂ 'ਚ ਮੁੜ ਤੋਂ ਨਵੇਂ ਕਮਰੇ ਤਿਆਰ ਕੀਤੇ ਜਾਣਗੇ, ਜਿਸ ਵਿੱਚ ਐਨਆਰਆਈ ਲੋਕਾਂ ਨੂੰ ਵੀ ਸ਼ਾਮਲ ਕਰਨਗੇ। ਇਸ ਪ੍ਰੋਜੈਕਟ ਤਹਿਤ ਸਕੂਲ ਦੇ ਕਰਮੇ ਨਵੀਂ ਤਕਨੀਕ ਤੇ ਸਮਾਰਟ ਸਟੱਡੀ ਲਈ ਤਿਆਰ ਕੀਤੇ ਜਾਣ ਦੀ ਗੱਲ ਆਖੀ। ਇਸ ਤੋਂ ਇਲਾਵਾ ਉਨ੍ਹਾਂ ਅਕਾਲੀ ਦਲ ਵੱਲੋਂ ਕਾਂਗਰਸ ਵਿਰੁੱਧ ਕੀਤੀ ਗਈ ਰੋਸ ਰੈਲੀ ਬਾਰੇ ਬੋਲਦੇ ਹੋਏ ਕਿਹਾ ਕਿ ਸੁਖਬੀਰ ਬਾਦਲ ਤੇ ਅਕਾਲੀ ਦਲ ਦੱਸੇ ਕਿ ਪਿਛਲੇ 10 ਸਾਲ ਸੱਤਾ ਦੇ ਦੌਰਾਨ ਉਨ੍ਹਾਂ ਨੇ ਕਿਹੜਾ ਸਕੂਲ ਤਿਆਰ ਕੀਤਾ। ਉਨ੍ਹਾਂ ਪੰਜਾਬ ਦੇ ਕਰਜ਼ੇ ਦਾ ਜ਼ਿੰਮੇਵਾਰ ਅਕਾਲੀ-ਭਾਜਪਾ ਸਰਕਾਰ ਨੂੰ ਦੱਸਿਆ ਹੈ।