ਅਕਾਲੀ ਦਲ ਨੇ ਖਹਿਰਾ ਨੂੰ ਦੱਸਿਆ ਕਾਂਗਰਸ ਟੀਮ ਦਾ ਹਿੱਸਾ - ਪੰਜਾਬ ਏਕਤਾ ਪਾਰਟੀ
ਪੰਜਾਬ ਏਕਤਾ ਪਾਰਟੀ ਦੇ ਸਰਪ੍ਰਸਤ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਦਿੱਤਾ ਆਪਣਾ ਅਸਤੀਫ਼ਾ ਇੱਕ ਪੱਤਰ ਲਿਖ ਵਾਪਸ ਲੈ ਲਿਆ ਹੈ। ਸੁਖਪਾਲ ਖਹਿਰਾ ਨੇ ਵਿਧਾਨ ਸਭਾ ਮੈਂਬਰ ਵਜੋਂ ਅਸਤੀਫ਼ਾ ਦਿੱਤਾ ਸੀ। ਇਸ ਸਬੰਧੀ ਅਕਾਲੀ ਦਲ ਨੇ ਖਹਿਰਾ ਗਰੁੱਪ ਨੂੰ ਦੱਸਿਆ ਕਿ ਭਾਵੇਂ ਆਮ ਆਦਮੀ ਪਾਰਟੀ ਜਾਂ ਕੋਈ ਵੀ ਦੂਜਾ-ਤੀਜਾ ਫਰੰਟ ਹੋਵੇ ਸਾਰੀਆਂ ਕਾਂਗਰਸ ਦੀਆਂ ਏ,ਬੀ,ਸੀ,ਡੀ ਟੀਮਾਂ ਹਨ। ਅਕਾਲੀ ਦਲ ਨੇ ਕਿਹਾ ਕਿ ਸਪੀਕਰ ਰਾਣਾ ਕੇ ਪੀ ਸਿੰਘ ਨੂੰ ਖਹਿਰਾ ਨੂੰ ਤੁਰੰਤ ਡਿਸਕੁਆਲੀਫ਼ਾਈ ਕਰ ਦੇਣਾ ਚਾਹੀਦਾ ਹੈ। ਚਰਨਜੀਤ ਬਰਾੜ ਨੇ ਕਿਹਾ ਕਿ ਸੁਖਪਾਲ ਖਹਿਰਾ ਨੇ ਪਹਿਲਾਂ ਪਾਰਟੀ ਤੋਂ ਅਸਤੀਫ਼ਾ ਦਿੱਤਾ ਜਿਸ ਤੋਂ ਬਾਅਦ ਵਿਧਾਇਕੀ ਤੋਂ ਉਸ ਤੋਂ ਬਾਅਦ ਇੰਨੇ ਲੰਬੇ ਸਮੇਂ ਤੱਕ ਅਸਤੀਫ਼ਾ ਪ੍ਰਮਾਣ ਨਾ ਹੋਣਾ ਆਪਣੇ ਆਪ ਵਿੱਚ ਸਿੱਧ ਕਰਦਾ ਹੈ ਕਿ ਖਹਿਰਾ ਕਾਂਗਰਸ ਪਾਰਟੀ ਦੀ ਹੀ ਇੱਕ ਟੀਮ ਦੀ ਤਰ੍ਹਾਂ ਕੰਮ ਕਰ ਰਹੇ ਹਨ।