ਗੁਰਦੁਆਰਾ ਮੰਜੀ ਸਾਹਿਬ 'ਚ ਸਿਆਸਤਦਾਨਾਂ ਨੇ ਕੁਰਸੀਆਂ 'ਤੇ ਛੱਕਿਆ ਲੰਗਰ, ਵੇਖੋ ਵੀਡੀਓ... - akali meeting in khanna
ਖੰਨਾ ਦੇ ਗੁਰਦੁਆਰਾ ਮੰਜੀ ਸਾਹਿਬ 'ਚ ਅਕਾਲੀ ਦਲ ਦੇ ਸਿਆਸਤਦਾਨਾਂ ਨੇ ਇੱਕ ਮੀਟਿੰਗ ਰੱਖੀ ਸੀ। ਇਸ ਮੀਟਿੰਗ 'ਚ ਸਿਆਸਤਦਾਨਾਂ ਨੂੰ ਲੰਗਰ ਦੇ ਨਾਂਅ 'ਤੇ ਚਾਹ ਪਕੌੜੇ ਵਰਗੇ ਪਕਵਾਨ ਪਰੋਸੇ। ਉੱਥੇ ਹੀ ਗੁਰੂ ਦੇ ਲੰਗਰ ਨੂੰ ਸਿਆਸਤਦਾਨਾਂ ਨੇ ਕੁਰਸੀਆਂ 'ਤੇ ਬੈਠ ਕੇ ਛੱਕਿਆ ਜਿਸ ਦਾ ਸੁਝਵਾਨਾਂ ਵੱਲੋਂ ਵਿਰੋਧ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਗੁਰੂਆਂ ਵੱਲੋਂ ਸੰਗਤ ਤੇ ਪੰਗਤ ਦੀ ਬਖ਼ਸ਼ੀ ਮਰਿਆਦਾ ਦੀ ਸਿਆਸਤਦਾਨਾਂ ਵੱਲੋਂ ਉਲੰਘਣਾ ਕੀਤੀ ਜਾ ਰਹੀ ਹੈ। ਇਸ ਦੀ ਸਿੱਖ ਭਾਈਚਾਰੇ ਵੱਲੋਂ ਨਿਖੇਧੀ ਕੀਤੀ ਜਾਂਦੀ ਹੈ।