ਕੇਂਦਰ ਦੀ ਭਾਈਵਾਲ ਹੈ ਕਾਂਗਰਸ- ਜਨਮੇਜਾ ਸਿੰਘ ਸੇਖੋਂ - ਫਾਜ਼ਿਲਕਾ 'ਚ ਅਕਾਲੀ ਦਲ ਦੀ ਬੈਠਕ
ਫਾਜ਼ਿਲਕਾ: ਅਕਾਲੀ ਦਲ ਆਗੂ ਜਨਮੇਜਾ ਸਿੰਘ ਨੇ ਅੱਜ ਪਰਟੀ ਵਰਕਰਾਂ ਨਾਲ ਮੀਟਿੰਗ ਕੀਤੀ ਅਤੇ ਕਈ ਮਸਲੇ ਵਿਚਾਰੇ। ਜਨਮੇਜਾ ਸਿੰਘ ਨੇ ਕਿਹਾ ਕਿ ਅਕਾਲੀ ਦਲ ਕਿਸਾਨਾਂ ਦੇ ਨਾਲ ਖੜ੍ਹਾ ਹੈ ਅਤੇ 2022 'ਚ ਚੋਣਾਂ ਜਿੱਤਣ ਤੋਂ ਬਾਅਦ ਉਹ ਪੰਜਾਬ ਨੂੰ ਏਪੀਐਮਸੀ ਐਕਟ ਤਹਿਤ ਮੰਡੀ ਐਲਾਨੇਗਾ। ਉਨ੍ਹਾਂ ਕਿਹਾ ਕਿ ਕੇਂਦਰ 'ਤੇ ਕਾਂਗਰਸ ਫਰੈਂਡਲੀ ਮੈਚ ਖੇਡਦੇ ਹਨ ਅਤੇ ਕੇਂਦਰ ਨੇ ਵੀ ਕਈ ਕਾਨੂੰਨ ਬਣਾਏ ਪਰ ਕਿਸੇ ਵੀ ਪਾਰਟੀ ਤੋਂ ਉਸ ਕਾਨੂੰਨਾ 'ਤੇ ਵਿਚਾਰ ਵਟਾਂਦਰਾ ਨਹੀਂ ਕੀਤਾ। ਉਨ੍ਹਾਂ ਪਰਾਲੀ ਸਾੜਨ 'ਤੇ ਕੇਂਦਰ ਵੱਲੋਂ ਬਣਾਏ ਨਵੇਂ ਕਾਨੂੰਨਾਂ ਦੀ ਨਿਖੇਦੀ ਕੀਤੀ ਹੈ।