ਬਰਨਾਲਾ ਨਗਰ ਕੌਂਸਲ ਚੋਣਾਂ ਜਿੱਤਣ 'ਤੇ ਅਕਾਲੀ ਦਲ ਨੇ ਵੋਟ ਬੈਂਕ 'ਚ ਵਾਧੇ ਦਾ ਕੀਤਾ ਦਾਅਵਾ - ਬਰਨਾਲਾ
ਬਰਨਾਲਾ: ਨਗਰ ਕੌਂਸਲ ਬਰਨਾਲਾ ਦੀਆਂ ਚੋਣਾਂ ਦੌਰਾਨ ਜਿੱਤ ਹਾਸਲ ਕਰਨ ਵਾਲੇ ਅਕਾਲੀ ਤੇ ਆਜ਼ਾਦ ਉਮੀਦਵਾਰਾਂ ਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਨਮਾਨ ਕੀਤਾ ਗਿਆ। ਅਕਾਲੀ ਆਗੂਆਂ ਨੇ ਕਾਂਗਰਸ ਪਾਰਟੀ ਵੱਲੋਂ ਚੋਣਾਂ ਦੌਰਾਨ ਧੱਕੇਸ਼ਾਹੀ ਕਰਨ ਦੇ ਬਾਵਜੂਦ ਵਧੀਆ ਵੋਟਾਂ ਹਾਸਲ ਕਰਨ ਦਾ ਦਾਅਵਾ ਕੀਤਾ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਇਨ੍ਹਾਂ ਚੋਣਾਂ 'ਚ ਕਾਂਗਰਸੀ ਪਾਰਟੀ ਵੱਲੋਂ ਜੰਮ ਕੇ ਧੱਕੇਸ਼ਾਹੀ ਕੀਤੀ ਗਈ, ਪਰ ਇਸ ਦੇ ਬਾਵਜੂਦ ਅਕਾਲੀ ਅਤੇ ਅਕਾਲੀ ਦਲ ਦੇ ਸਮਰਥਨ ਵਾਲੇ 8 ਅਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਖ਼ੁਦ ਦੀ ਪਾਰਟੀ ਨੂੰ ਕਾਂਗਰਸ ਦੇ ਮੁਕਾਬਲੇ ਮੋਹਰੀ ਵਿਰੋਧੀ ਪਾਰਟੀ ਦੱਸਿਆ ਤੇ ਚੋਣਾਂ ਦੌਰਾਨ 'ਆਪ' ਤੇ ਭਾਜਪਾ ਦਾ ਸਫਾਇਆ ਹੋ ਜਾਣ ਦੀ ਗੱਲ ਆਖੀ। ਉਨ੍ਹਾਂ ਅਕਾਲੀ ਦਲ ਦਾ ਵੋਟ ਬੈਂਕ ਵੱਧਣ ਦਾ ਦਾਅਵਾ ਕੀਤਾ।