ਜਲਾਲਾਬਾਦ 'ਚ ਅਕਾਲੀ ਦਲ ਪੀਐਮ ਮੋਦੀ ਦੀ ਫੋਟੋ ਨਾਲ ਕਰ ਰਿਹਾ ਹੈ ਚੋਣਾਂ ਦਾ ਪ੍ਰਚਾਰ ! - Assembly elections
ਫਾਜ਼ਿਲਕਾ: ਵਿਧਾਨ ਸਭਾ ਚੋਣਾਂ (Assembly elections) ਵਿੱਚ ਸਾਰੀਆਂ ਪਾਰਟੀਆਂ ਆਪਣੇ ਪ੍ਰਚਾਰ ਵਿੱਚ ਜੁੱਟ ਗਈਆਂ ਹਨ ਅਤੇ ਜੇਕਰ ਹੌਟ ਸੀਟ ਮੰਨੀ ਜਾਂਦੀ ਹਲਕਾ ਜਲਾਲਾਬਾਦ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੋਣ ਲੜ ਰਹੇ ਹਨ। ਜਿੱਥੇ ਖੇਤੀ ਕਾਨੂੰਨਾਂ ਨੂੰ ਲੈ ਕੇ ਅਕਾਲੀ ਦਲ ਵੱਲੋਂ ਭਾਜਪਾ ਨਾਲੋਂ ਨਾਤਾ ਤੋੜਨ ਦੀ ਗੱਲ ਕੀਤੀ ਜਾ ਰਹੀ ਹੈ, ਉਥੇ ਹੀ ਅਕਾਲੀ ਦਲ ਜਲਾਲਾਬਾਦ ਵਿੱਚ ਪ੍ਰਚਾਰ ਦੌਰਾਨ ਫਲੈਕਸਾਂ ਉਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫ਼ੋਟੋ ਲਗਵਾ ਕੇ ਪ੍ਰਚਾਰ ਕਰਦੇ ਨਜ਼ਰ ਆ ਰਹੇ ਹਨ। ਜਲਾਲਾਬਾਦ ਵਿੱਚ 1 ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਇੱਕ ਰਿਕਸ਼ੇ ਉੱਤੇ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਇਸ ਉਪਰ ਫਲੇਕਸ ਲੱਗਾ ਹੋਇਆ ਹੈ, ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਪਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਫੋਟੋ ਲੱਗੀ ਹੋਈ ਹੈ। ਬਸਪਾ ਤੇ ਅਕਾਲੀ ਦਲ ਦੇ ਝੰਡੇ ਵੀ ਨਜ਼ਰ ਆ ਰਹੇ ਹਨ।