ਅਕਾਲੀ ਦਲ ਅਤੇ ਕਾਂਗਰਸੀ ਬਣੇ ਆਂਢੀ-ਗੁਆਂਢੀ - punjabi khabran
ਲੋਕ ਸਭਾ ਚੋਣਾਂ 2019 ਲਈ ਹਰ ਪਾਰਟੀ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਅਜਿਹੇ 'ਚ ਪਾਰਟੀਆਂ ਵੱਲੋਂ ਆਪਣੇ ਚੋਣ ਪ੍ਰਚਾਰ ਲਈ ਦਫ਼ਤਰ ਵੀ ਖੋਲ੍ਹੇ ਗਏ ਹਨ। ਪਰ ਬਠਿੰਡਾ 'ਚ ਅਕਾਲੀ ਦਲ ਅਤੇ ਕਾਂਗਰਸ ਵੱਲੋਂ ਆਂਢ-ਗੁਆਂਢ 'ਚ ਦਫ਼ਤਰ ਖੋਲ੍ਹੇ ਜਾਣ ਨੂੰ ਲੈ ਕੇ ਹੁਣ ਚਰਚਾ ਛਿੜੀ ਹੋਈ ਹੈ। ਭਾਵੇਂ ਕਿ ਅਕਾਲੀ ਦਲ ਅਤੇ ਕਾਂਗਰਸ ਰਾਜਨੀਤਿਕ ਤੌਰ 'ਤੇ ਵਿਰੋਧੀ ਹਨ ਪਰ ਇਸ ਤਰਹ ਦਫ਼ਰਰ ਖੋਲ੍ਹੇ ਜਾਣ ਦੇ ਚੱਲਦਿਆਂ ਲੋਕ ਕਾਫੀ ਹੈਰਾਨ ਹਨ।