ਅਕਾਲੀ ਦਲ ਤੇ ਭਾਜਪਾ ਨੇ ਨਸ਼ੇ ਦੇ ਮੁੱਦੇ 'ਤੇ ਪ੍ਰਦਰਸ਼ਨ ਕਰਕੇ ਐੱਸਐੱਸਪੀ ਨੂੰ ਦਿੱਤਾ ਮੰਗ ਪੱਤਰ - ਅਕਾਲੀ ਦਲ ਤੇ ਭਾਜਪਾ ਨਸ਼ੇ ਦੇ ਮੁੱਦੇ 'ਤੇ ਪ੍ਰਦਰਸ਼ਨ ਕਰਕੇ ਐੱਸਐੱਸਪੀ ਨੂੰ ਦਿੱਤਾ ਮੰਗ ਪੱਤਰ
ਮੋਗਾ: ਬੀਤੇ ਦਿਨੀਂ ਥਾਣਾ ਸਦਰ ਦੇ ਮੁਖੀ ਵੱਲੋਂ ਨਸ਼ੇ ਬਾਰੇ ਦਿੱਤਾ ਵਿਵਾਦਤ ਬਿਆਨ ਮੀਡੀਆ ਦੀ ਸੁਰਖੀਆਂ ਬਣ ਮਗਰੋਂ ਜ਼ਿਲ੍ਹੇ ਦੀ ਸਿਆਸਤ ਪੂਰੀ ਤਰ੍ਹਾਂ ਭੱਖ ਚੁੱਕੀ ਹੈ। ਇਸ ਮਾਮਲੇ ਨੂੰ ਲੈ ਸ਼੍ਰੋਣਮੀ ਅਕਾਲੀ ਦਲ ਅਤੇ ਭਾਜਪਾ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਸੀਨੀਅਰ ਪੁਲਿਸ ਕਤਪਾਨ ਨੂੰ ਇੱਕ ਮੰਗ ਪੱੱਤਰ ਵੀ ਦਿੱਤਾ। ਸੀਨੀਅਰ ਅਕਾਲੀ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਐੱਸਐੱਚਓ ਵੱਲੋਂ ਦਿੱਤੇ ਬਿਆਨ ਦੀ ਜਾਂਚ ਹੁਣੀ ਚਾਹੀਦੀ ਹੈ ਅਤੇ ਐੱਸਐੱਸਪੀ ਨੂੰ ਉਨ੍ਹਾਂ ਲੋਕਾਂ ਦੇ ਨਾਮ ਨਸ਼ਰ ਕਰਨੇ ਚਾਹੀਦੇ ਹਨ ਜਿਨ੍ਹਾਂ ਬਾਰੇ ਐੱਸਐੱਚਓ ਨੇ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਲੋਕ ਨਜਾਇਜ਼ ਸ਼ਰਾਬ ਦਾ ਕਾਰੋਬਾਰ ਕਰ ਰਹੇ ਹਨ।