RSS ਸਰਹੱਦ 'ਤੇ ਜਾ ਕੇ ਲੜੇ ਜੰਗ, ਅਸੀਂ ਦੇਵਾਂਗੇ ਸਾਥ: ਜਸਕਰਨ ਸਿੰਘ - ਆਰ.ਐਸ.ਐਸ
ਫਰੀਦਕੋਟ: ਚੀਨ ਅਤੇ ਭਾਰਤ ਦੇ ਸਬੰਧ ਲਗਤਾਰ ਵਿਗੜਦੇ ਜਾ ਰਹੇ ਨੇ ਅਤੇ ਹਰ ਇਕ ਰਾਜਨੀਤਿਕ ਪਾਰਟੀ ਇਸ ਮੁਦੇ 'ਤੇ ਬਿਆਨਬਾਜ਼ੀ ਕਰ ਰਹੀ ਹੈ। ਫਰੀਦਕੋਟ ਵਿਖੇ ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਆਰ.ਐਸ.ਐਸ ਦੇ ਮੁਖੀ ਦੇ ਨਾਂਅ ਇੱਕ ਮੰਗ ਪੱਤਰ ਫਰੀਦਕੋਟ ਜ਼ਿਲ੍ਹੇ ਦੇ ਜੋਨਲ ਇੰਚਾਰਜ ਰਹੀ ਦਿੱਤਾ ਜਾਣਾ ਸੀ ਪਰ ਫਰੀਦਕੋਟ ਪੁਲਿਸ ਵੱਲੋਂ ਸਿੱਖ ਸੰਗਤਾਂ ਨੂੰ ਰਸਤੇ ਵਿੱਚ ਹੀ ਰੋਕ ਦਿੱਤਾ ਗਿਆ ਅਤੇ ਫਰੀਦਕੋਟ ਜ਼ਿਲ੍ਹੇ ਦੇ ਐਸਪੀ ਸੇਵਾ ਸਿੰਘ ਮੱਲੀ ਵੱਲੋਂ ਮੰਗ ਪੱਤਰ ਲਿਆ ਗਿਆ। ਉਨ੍ਹਾਂ ਮੰਗ ਪੱਤਰ ਰਾਹੀਂ ਅਪੀਲ ਕੀਤੀ ਕਿ ਦੇਸ਼ ਭਗਤੀ ਦੀਆਂ ਗੱਲਾਂ ਕਰਨ ਵਾਲੇ ਸਰਹੱਦ 'ਤੇ ਜਾ ਕੇ ਲੜਨ, ਅਸੀਂ ਉਨ੍ਹਾਂ ਦਾ ਸਾਥ ਦੇਵਾਂਗੇ।