ਸੀਏਏ ਦੇ ਵਿਰੋਧ 'ਚ ਅਕਾਲ਼ੀ ਦਲ ਅੰਮ੍ਰਿਤਸਰ ਨੇ ਦਿੱਤਾ ਧਰਨਾ - ਅਕਾਲ਼ੀ ਦਲ ਅੰਮ੍ਰਿਤਸਰ
ਫ਼ਿਰੋਜ਼ਪੁਰ 'ਚ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸੀਏਏ ਕਾਨੂੰਨ ਦੇ ਵਿਰੋਧ 'ਚ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਅਕਾਲੀ ਦਲ ਅੰਮ੍ਰਿਤਸਰ ਵਰਕਰਾਂ ਨੇ ਫ਼ਿਰੋਜ਼ਪੁਰ ਦੇ ਮੁੱਖ ਹਾਈਵੇ ਨੂੰ ਜਾਮ ਕਰ ਰੋਸ ਮੁਜ਼ਾਹਰਾ ਕੀਤਾ। ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜਿਹੜਾ ਸੀਏਏ ਕਾਨੂੰਨ ਲਾਗੂ ਕੀਤਾ ਹੈ ਉਸ ਨਾਲ ਦੇਸ਼ ਨੂੰ ਵੰਡਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਕਾਨੂੰਨ ਦੌਰਾਨ ਕੇਂਦਰ ਸਰਕਾਰ ਮੁਸਲਮਾਨ ਭਾਈਚਾਰੇ ਨੂੰ ਦੇਸ਼ ਦੀ ਨਾਗਰਿਕਤਾ ਤੋਂ ਬਾਹਰ ਕਰ ਰਹੀ ਹੈ ਜੋ ਕਿ ਸਰਾਸਰ ਗ਼ਲਤ ਹੈ।