ਅਨਮੋਲ ਗਗਨ ਖਿਲਾਫ ਅਕਾਲੀ ਬਸਪਾ ਦਾ ਹੁਸ਼ਿਆਰਪੁਰ 'ਚ ਵਿਰੋਧ - ਸ਼੍ਰੋਮਣੀ ਅਕਾਲੀ ਦਲ
ਹੁਸ਼ਿਆਰਪੁਰ:ਬੀਤੇ ਦਿਨ ਆਮ ਆਦਮੀ ਪਾਰਟੀ ਦੀ ਸੂਬਾ ਪੱਧਰੀ ਆਗੂ ਅਨਮੋਲ ਗਗਨ ਮਾਨ ਵੱਲੋਂ ਸੰਵਿਧਾਨ ਬਾਰੇ ਗਲਤ ਸ਼ਬਦਾਵਲੀ ਦੀ ਵਰਤੋਂ ਕਰਨ ਦੇ ਖਿਲਾਫ਼ ਅੱਜ ਗੜ੍ਹਸ਼ੰਕਰ ਵਿਖੇ ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਗਾਂਧੀ ਪਾਰਕ ਵਿਖੇ ਅਨਮੋਲ ਗਗਨ ਮਾਨ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਕੇ ਬੰਗਾ ਚੌਂਕ ਵਿਖੇ ਉਸ ਦਾ ਪੁਤਲਾ ਫੂਕਿਆ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁਲੇਵਾਲ ਰਾਠਾਂ ਤੇ ਬਸਪਾ ਦੇ ਸੀਨੀਅਰ ਨੇਤਾ ਗੁਰਲਾਲ ਸੈਲਾ ਨੇ ਆਪ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਵੱਲੋਂ ਇਸ ਮਹਿਲਾਂ ਨੇਤਾ ਖਿਲਾਫ਼ ਕਾਰਵਾਈ ਨਾ ਕੀਤੀ ਤਾਂ ਇਸ ਅਨਮੋਲ ਗਗਨ ਮਾਨ ਖਿਲਾਫ ਜ਼ੋਰਦਾਰ ਸੰਘਰਸ਼ ਸ਼ੂਰੁ ਕੀਤਾ ਜਾਵੇਗਾ। ਇਸ ਮੌਕੇ ਵੱਡੀ ਗਿਣਤੀ ਵਿੱਚ ਦੋਵੇਂ ਪਾਰਟੀਆਂ ਦੇ ਆਗੂ ਅਤੇ ਵਰਕਰ ਸ਼ਾਮਿਲ ਸਨ।