ਚੋਣ ਜਾਬਤੇ ਤੋਂ ਬਾਅਦ ਆਪਸ 'ਚ ਭਿੜੇ ਅਕਾਲੀ ਤੇ ਕਾਂਗਰਸੀ - Akali and the Congress clashed
ਸ੍ਰੀ ਫਤਿਹਗੜ੍ਹ ਸਾਹਿਬ: ਪੰਜਾਬ ਅੰਦਰ ਚੋਣ ਜਾਬਤਾ ਲਾਗੂ (Implementation of Election Code in Punjab) ਹੁੰਦੇ ਹੀ ਸਿਆਸੀ ਮਾਹੌਲ ਵੀ ਤਣਾਅਪੂਰਨ ਹੋਣਾ ਸ਼ੁਰੂ ਹੋ ਗਿਆ ਹੈ। ਚੋਣ ਜਾਬਤਾ ਲਾਗੂ ਹੋਣ ਮਗਰੋਂ ਕਾਂਗਰਸੀ ਤੇ ਅਕਾਲੀ ਆਮਣੇ ਸਾਹਮਣੇ ਹੋਏ। ਅਕਾਲੀ ਦਲ ਦਾ ਇਲਜ਼ਾਮ (Akali Dal's allegation) ਹੈ ਕਿ ਇੱਥੋਂ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਚੋਣ ਜਾਬਤਾ ਲਾਗੂ ਹੋਣ ਮਗਰੋਂ ਚੈੱਕ ਵੰਡਣ ਦੀ ਤਿਆਰੀ ਕਰ ਰਹੇ ਸੀ ਅਤੇ ਇੱਕ ਸਰਕਾਰੀ ਅਧਿਕਾਰੀ ਕੋਲੋਂ ਜਬਰਦਸਤੀ ਕੰਮ ਕਰਾਇਆ ਜਾ ਰਿਹਾ ਸੀ, ਉੱਥੇ ਹੀ ਦੂਜੇ ਪਾਸੇ ਕੁਲਜੀਤ ਨਾਗਰਾ ਨੇ ਅਕਾਲੀ ਦਲ ਉਪਰ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਹਨ। ਇਨ੍ਹਾਂ ਵਿਚਕਾਰ ਤਿੱਖੀ ਬਹਿਸ ਦੀ ਵੀਡਿਓ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।