ਅਕਾਲੀ ਤੇ ਭਾਜਪਾ ਨੂੰ ਝੱਟਕਾ, ਦੋਹਾਂ ਦੇ ਵਰਕਰ ਕਾਂਗਰਸ 'ਚ ਹੋਏ ਸ਼ਾਮਲ - workers joined Congress
ਪਠਾਨਕੋਟ: ਹਲਕਾ ਭੋਆ ਵਿਖੇ ਅਕਾਲੀ ਅਤੇ ਭਾਜਪਾ ਪਾਰਟੀਆਂ ਨੂੰ ਉੱਦੋ ਵੱਡਾ ਝਟਕਾ ਲੱਗਾ ਜਦੋਂ ਦੋਵਾਂ ਪਾਰਟੀਆਂ ਦੇ ਵਰਕਰ ਕਾਂਗਰਸ 'ਚ ਸ਼ਾਮਲ ਹੋ ਗਏ। ਅਕਾਲੀ ਅਤੇ ਭਾਜਪਾ ਦਾ ਗਠਜੋੜ ਟੁੱਟਣ ਨਾਲ ਪਿੰਡ ਰਤੜਵਾਂ ਦੇ ਅਕਾਲੀ ਸੀਨੀਅਰ ਆਗੂ ਆਪਣੇ ਪਰਿਵਾਰ ਸਮੇਤ ਕਾਂਗਰਸ 'ਚ ਸ਼ਾਮਲ ਹੋ ਗਏ। ਪਿੰਡ ਦੇ ਕਰੀਬ 50 ਪਰਿਵਾਰ ਜਿਹੜੇ ਅਕਾਲੀ ਭਾਜਪਾ ਨਾਲ ਸਬੰਧਤ ਰੱਖਦੇ ਸਨ ਉਨ੍ਹਾਂ ਨੇ ਹੁਣ ਕਾਂਗਰਸ ਦਾ ਪੱਲਾ ਫੜ ਲਿਆ ਹੈ। ਇਸ ਮੌਕੇ 'ਤੇ ਇੱਕ ਵਿਸ਼ੇਸ਼ ਪ੍ਰੋੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ 'ਚ ਕਾਂਗਰਸੀ ਵਿਧਾਇਕ ਜੋਗਿੰਦਰਪਾਲ ਪੁੱਜੇ ਤੇ ਸਿਰੋਪਾ ਭੇਟ ਕਰ ਪੁਰੇ ਸਨਮਾਨ ਨਾਲ ਅਕਾਲੀ ਅਤੇ ਭਾਜਪਾ ਵਰਕਰਾਂ ਦਾ ਕਾਂਗਰਸ 'ਚ ਸਵਾਗਤ ਕੀਤਾ।